ਨਵਾਂਸ਼ਹਿਰ : 14 ਸਤੰਬਰ (ਵਿਸ਼ੇਸ਼ ਬਿਊਰੋ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ.ਐੱਸ.ਪੀ. ਸ਼੍ਰੀ ਹਰਮਨਵੀਰ ਸਿੰਘ ਗਿੱਲ ਦੇ ਹੁਕਮਾਂ ਤੇ ਸ਼੍ਰੀਮਤੀ ਨਵਨੀਤ ਕੌਰ ਗਿੱਲ, ਉੱਪ-ਪੁਲਿਸ ਕਪਤਾਨ ਕਮ-ਜ਼ਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਸ.ਭ.ਸ. ਨਗਰ ਸਬ-ਡਵੀਜ਼ਨ ਦੀਆਂ ਹਦਾਇਤਾਂ ਮੁਤਾਬਕ ਏ.ਐੱਸ.ਆਈ. ਹੁਸਨ ਲਾਲ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਏ.ਐੱਸ.ਆਈ. ਸਤਨਾਮ ਸਿੰਘ, ਇੰਚਾਰਜ ਐਜੂਕੇਸ਼ਨ ਸੈੱਲ ਸ.ਭ.ਸ. ਨਗਰ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪੂਰੇ ਭਾਰਤ ਵਿੱਚੋਂ 272 ਜ਼ਿਲ੍ਹਿਆ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ 18 ਜ਼ਿਲ੍ਹੇ ਪੰਜਾਬ ਵਿੱਚੋਂ ਲਏ ਗਏ ਹਨ। ਜਿਨ੍ਹਾਂ ਵਿੱਚ ਸ.ਭ.ਸ. ਨਗਰ ਵੀ ਸ਼ਾਮਿਲ ਹੈ। ਨਸ਼ਾ ਦੇ ਸੇਵਨ ਨਾਲ ਜਿੱਥੇ ਸਰੀਰਿਕ ਅਤੇ ਆਰਥਿਕ ਤੌਰ ਤੇ ਅਸਰ ਪੈਂਦਾ ਹੈ ਉੱਥੇ ਸਮਾਜਿਕ ਤੌਰ ਤੇ ਵੀ ਵਿਆਕਤੀ ਨੂੰ ਕਮਜ਼ੋਰ ਕਰਦਾ ਹੈ। ਅਗਰ ਕੋਈ ਵਿਆਕਤੀ ਨਸ਼ਾ ਕਰਦਾ ਹੈ ਤਾਂ ਜ਼ਿਲ੍ਹੇ ਵਿੱਚ 7 ਨਸ਼ਾ ਛੁਡਾਊ ਸੈਂਟਰ ਹਨ ਜਿੱਥੇ ਵਿਆਕਤੀ ਨੂੰ ਦਾਖਲ ਕਰਾਇਆ ਜਾ ਸਕਦਾ ਹੈ। ਅਗਰ ਕੋਈ ਵਿਆਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਟੈਲੀਫੋਨ ਨੰ:112 ਵੱਟਸਐਪ ਨੰ. 83608-33805, 95646-95646 ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਂ ਪਤਾ ਗੁਪਤ ਰੱਖਿਆ ਜਾਵੇਗਾ। ਕਰੋਨਾ ਵਾਇਰਸ ਦੇ ਬਚਾ ਸਬੰਧੀ ਜਿਵੇਂ ਬਿਨ੍ਹਾਂ ਕੰਮ ਤੋਂ ਬਾਹਰ ਨਾ ਜਾਣਾ, ਨੱਕ ਅਤੇ ਮੂੰਹ ਮਾਸਕ ਨਾਲ ਢੱਕਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਜਾਂ ਸੈਨੀਟਾਇਜ਼ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਟ੍ਰੈਫਿਕ ਨਿਯਮਾਂ/ਰੂਲਾਂ ਦੀ ਪਾਲਣਾ ਕਰਨ ਜਿਵੇਂ:- ਹੈਲਮੇਟ ਪਹਿਨਣਾ, ਸੀਲ ਬੈਲਟ ਲਗਾਉਣਾ, ਵਾਹਨ ਦੀਆਂ ਲਾਇਟਾਂ ਠੀਕ ਰੱਖਣ ਤੇ ਕਾਗਜਾਤ ਪੂਰੇ ਰੱਖਣ ਦੇ ਨਾਲ-ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਪ੍ਰੇਰਣਾ ਦਿੱਤੀ । ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣੀ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਸਬੰਧੀ ਵੀ ਦੱਸਿਆ ਗਿਆ। ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਨਵਾਂਸ਼ਹਿਰ ਦੇ ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ ਅਤੇ ਸਮੂਹ ਸਟਾਫ ਵਲੋਂ ਮਾਣਯੋਗ ਐੱਸ.ਐੱਸ.ਪੀ. ਸ਼੍ਰੀ ਹਰਮਨਵੀਰ ਸਿੰਘ ਗਿੱਲ, ਆਈ.ਪੀ.ਐੱਸ. ਜੀ ਦਾ ਅਤੇ ਸੈਮੀਨਾਰ ਕਰਨ ਆਏ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ ।