ਨੈਸ਼ਨਲ ਅਚੀਵਮੇਂਟ ਪ੍ਰੀਖਿਆ ਦੇ ਸਬੰਧ ਵਿੱਚ ਪ੍ਰਾਈਵੇਟ ਸਕੂਲ ਮੁਖੀਆਂ ਨੂੰ ਟ੍ਰੇਨਿੰਗ ਦਿੱਤੀ

ਫੋਟੋ ਕੈਪਸ਼ਨ:-  ਬੰਗਾ ਵਿਖੇ ਨੈਸ ਪ੍ਰੀਖਿਆ ਦੇ ਸਬੰਧ ਵਿੱਚ ਹੋਈ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ  ਡੀ ਈ ਓ ਨਾਲ ਹੈੱਡਮਾਸਟਰ ਅਮਨਪ੍ਰੀਤ ਸਿੰਘ ਜੌਹਰ, ਵਰਿੰਦਰ ਬੰਗਾ ਜ਼ਿਲ੍ਹਾ ਕੋਆਰਡੀਨੇਟਰ

ਬੰਗਾ 03 ਸਤੰਬਰ(ਵਿਸ਼ੇਸ਼ ਪ੍ਰਤੀਨਿਧੀ) ਭਾਰਤ ਸਰਕਾਰ  ਵੱਲੋਂ ਕਰਵਾਈ ਜਾਰੀ ਨੈਸ਼ਨਲ ਅਚੀਵਮੈਂਟ ਪ੍ਰੀਖਿਆ ਦੇ ਸਬੰਧ ਵਿਚ ਤਹਿਸੀਲ ਬੰਗਾ ਦੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ   ਦੀ ਵਿਸ਼ੇਸ ਟ੍ਰੇਨਿੰਗ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ  ਸੈਕੰਡਰੀ ਸਕੂਲ ਬੰਗਾ ਵਿਖੇ ਹੋਈ  ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੇ ਦੌਰਾਨ  ਹੋਣ ਵਾਲੀ ਨੈਸ ਪ੍ਰੀਖਿਆ ਦੇ ਨਾਲ ਸਬੰਧਤ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ  ਟ੍ਰੇਨਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ  ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰ ਬੰਗਾ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾ  ਸੁਰਿੰਦਰਪਾਲ ਅਗਨੀਹੋਤਰੀ ਨੇ  ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਭ ਦੀ ਸਖ਼ਤ ਮਿਹਨਤ ਦੀ ਬਦੌਲਤ ਪੰਜਾਬ ਇਸ ਵਾਰ ਨੈਸ ਪ੍ਰੀਖਿਆ  ਵਿੱਚ ਪਹਿਲੇ ਨੰਬਰ ਤੇ ਆਵੇਗਾ  ਉਨ੍ਹਾਂ ਇਸ ਪ੍ਰੀਖਿਆ ਦੇ ਸਬੰਧ ਵਿੱਚ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆ ਕੇਵਲ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਹੀ ਕਰਵਾਈ ਜਾਂਦੀ ਸੀ ਪ੍ਰੰਤੂ ਇਸ ਵਾਰ  ਸਰਕਾਰੀ ਏਡਿਡ ਪ੍ਰਾਈਵੇਟ ਅਤੇ ਜਵਾਹਰ ਨਵੋਦਿਆ ਵਿਦਿਆਲਾ ਨਾਲ ਸਬੰਧਤ ਸਕੂਲਾਂ ਵਿੱਚ ਵੀ  ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਬਾਰਾਂ ਨਵੰਬਰ ਨੂੰ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ਦੌਰਾਨ ਜਿੱਥੇ ਬੱਚਿਆਂ ਦੇ ਵਿੱਦਿਅਕ ਪੱਧਰ ਨੂੰ ਜਾਣਿਆ ਜਾਵੇਗਾ ਉੱਥੇ ਹੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਵੀ ਪ੍ਰਸ਼ਨ ਪੁੱਛੇ ਜਾਣਗੇ  ਇਸ ਮੌਕੇ ਤੇ ਬਲਾਕ ਨੋਡਲ ਅਫਸਰ ਹੈੱਡਮਾਸਟਰ ਅਮਨਪ੍ਰੀਤ ਸਿੰਘ ਜੌਹਰ, ਸੁਰਜੀਤ ਸਿੰਘ ਗੋਬਿੰਦਪੁਰੀ, ਬੀਐੱਮ ਹਰਦੀਪ ਰਾਏ ਪਰਾਸ਼ਰ, ਸੁਖਵੀਰ ਸਿੰਘ, ਵਿਨੈ ਸ਼ਰਮਾ ਅਤੇ ਸਕੂਲ ਸਰਪ੍ਰਸਤ ਨਰਿੰਦਰ ਜੈਨ ਸਮੇਤ ਸਕੂਲ ਸਮੂਹ ਸਕੂਲ ਮੁਖੀ ਅਤੇ ਅਧਿਆਪਕ ਹਾਜ਼ਰ ਸਨ ।