ਨਵਾਂਸ਼ਹਿਰ 3 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) ਸਿੱਖਿਆ ਵਿਭਾਗ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਨਵੰਬਰ ਮਹੀਨੇ ਹੋਣ ਵਾਲੀ ਨੈਸ ਪ੍ਰੀਖਿਆ ਦੀ ਤਿਆਰੀ ਵਿੱਚ ਮਸ਼ਰੂਫ ਹੈ। ਜਿਸ ਅਧੀਨ ਸਿੱਖਿਆ ਅਧਿਕਾਰੀਆਂ ਵੱਲੋਂ ਰੋਜ਼ਾਨਾ ਹੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਪੂਰੀ ਮਿਹਨਤ ਅਤੇ ਲਗਨ ਸਹਿਤ ਨੈਸ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਤਿਆਰੀ ਦਾ ਜ਼ਾਇਜ਼ਾ ਲੈਣ ਲਈ ਪ੍ਰੇਰਨਾਦਾਇਕ ਵਿਜ਼ਿਟਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਆਪਣੇ ਵਿਸ਼ਿਆਂ ਦਾ ਪਾਠਕ੍ਰਮ ਤਿਆਰ ਕਰਕੇ ਕਾਬਿਲੇ ਤਾਰੀਫ਼ ਵਿਲੱਖਣ ਕਾਰਜ ਕੀਤਾ ਜਾ ਰਿਹਾ ਹੈ। ਇਸ ਕਾਰਜ ਅਧੀਨ ਨਵਾਂ ਸ਼ਹਿਰ ਦੀਆਂ ਦੋ ਅੰਗਰੇਜ਼ੀ ਅਧਿਆਪਕਾਵਾਂ ਵਿੱਚ ਸਟੇਟ ਅਵਾਰਡੀ ਅਧਿਆਪਕਾ ਕਵਿਤਾ ਸੱਭਰਵਾਲ ਸਸਸਸ(ਮੁੰ) ,ਰਾਹੋਂ ਅਤੇ ਡਿੰਪੀ ਖੁਰਾਣਾ ,ਸਹਸ ਅਲਾਚੌਰ ਦਾ ਨਾਂ ਸ਼ੁਮਾਰ ਹੈ। ਜਿਹਨਾਂ ਵੱਲੋਂ ਵਿਦਿਆਰਥੀਆਂ ਲਈ ਅੰਗਰੇਜ਼ੀ ਵਿਸ਼ੇ ਦੀ ਨੈਸ ਪ੍ਰੀਖਿਆ ਲਈ ਸਿੱਖਣ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹਨਾਂ ਅਧਿਆਪਕਾਵਾਂ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਧੀਨ ਰੋਜ਼ਾਨਾ ਹੀ ਨੈਸ ਅਧਾਰਿਤ ਰੀਡਿੰਗ ਕੰਮਪਰੀਹੈਸ਼ਨਜ਼ ਤਿਆਰ ਕਰਕੇ ਭੇਜੇ ਜਾ ਰਹੇ ਹਨ। ਇੱਕ ਟੀਮ ਵਰਕ ਅਧੀਨ ਅੰਗਰੇਜ਼ੀ ਮਿਸਟ੍ਰੈੱਸ ਡਿੰਪੀ ਖੁਰਾਣਾ ਵੱਲੋਂ ਰੋਜ਼ਾਨਾ ਪੜ੍ਹਨ ਸਮੱਗਰੀ ਤਿਆਰ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਮਿਸਟ੍ਰੈੱਸ ਕਵਿਤਾ ਸੱਭਰਵਾਲ ਵੱਲੋਂ ਵੈਟਿੰਗ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਟੇਟ ਅਵਾਰਡੀ ਅਧਿਆਪਕਾ ਕਵਿਤਾ ਸੱਭਰਵਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ ਪੁਸਤਕ ਕਮੇਟੀ ਦੀ ਮੈਂਬਰ ਦੀ ਭੂਮਿਕਾ ਨਿਭਾ ਰਹੇ ਹਨ ਜਿਸ ਅਧੀਨ ਅਧਿਆਪਕਾ ਵੱਲੋਂ ਨੌਵੀਂ ਅਤੇ ਦਸਵੀਂ ਜਮਾਤ ਲਈ ਅੰਗਰੇਜ਼ੀ ਵਿਆਕਰਨ ਪਾਠਕ੍ਰਮ ਤਿਆਰ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ।
ਨੈਸ ਦੀ ਤਿਆਰੀ ਲਈ ਅੰਗਰੇਜ਼ੀ ਵਿਸ਼ੇ ਦਾ ਪਾਠਕ੍ਰਮ ਮੁਹੱਈਆ ਕਰਵਾਉਣ ਵਿੱਚ ਨਵਾਂ ਸ਼ਹਿਰ ਦੀਆਂ ਦੋ ਅੰਗਰੇਜ਼ੀ ਅਧਿਆਪਕਾਵਾਂ ਦਾ ਵਡਮੁੱਲਾ ਯੋਗਦਾਨ

Posted by
NawanshahrTimes.Com