ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਨੌਜਵਾਨ ਪਹਿਲਵਾਨਾਂ ਨੇ ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਜਿੱਤੇ ਤਿੰਨ ਬਰਾਊਨ ਮੈਡਲ ਜਿੱਤੇ
ਬੰਗਾ : 16 ਸਤੰਬਰ :- ( ) ਇਲਾਕੇ ਦੀ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੇ ਸੂਬਾ ਪੱਧਰੀ ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਅੰਡਰ 23 ਸਾਲ (ਫਰੀ ਸਟਾਈਲ (ਲੜਕੇ) 2021) ਵਿਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਲਈ ਵੱਖ ਵੱਖ ਭਾਰ ਵਰਗਾਂ ਵਿਚੋਂ ਤਿੰਨ ਬਰਾਊਨ ਮੈਡਲ ਜਿੱਤ ਕੇ ਜ਼ਿਲ਼ੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਬਰਾਊਨ ਮੈਡਲ ਜੇਤੂ ਨੌਜਵਾਨ ਪਹਿਲਵਾਨਾਂ ਸਤਿਗੁਰਦੀਪ, ਪਵਨਦੀਪ ਸਿੰਘ ਅਤੇ ਅਮਨਦੀਪ ਦਾ ਸਨਮਾਨ ਕਰਨ ਮੌਕੇ ਕਲੱਬ ਦੇ ਅਖਾੜੇ ਪਿੰਡ ਬਾਹੜੋਵਾਲ ਵਿਖੇ ਦਿੱਤੀ ।
ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਜਾਣਕਾਰੀ ਦੱਸਿਆ ਬੀਤੇ ਦਿਨੀ ਜ਼ੀਕਰਪੁਰ, ਜ਼ਿਲ੍ਹਾ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਈ ਅੰਡਰ 23 ਸਾਲ ਪੰਜਾਬ ਪੱਧਰ ਦੀ ਤੀਜੀ ਕੁਸ਼ਤੀ ਚੈਪੀਅਨਸ਼ਿੱਪ (ਫਰੀ ਸਟਾਈਲ ਲੜਕੇ) ਵਿਚ 74 ਕਿਲੋ ਭਾਰ ਵਰਗ ਵਿਚ ਪਹਿਲਵਾਨ ਪਵਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਬੀਸਲਾ, 79 ਕਿਲੋ ਭਾਰ ਵਰਗ ਵਿਚ ਪਹਿਲਵਾਨ ਸਤਿਗੁਰਦੀਪ ਪੁੱਤਰ ਹਰਭਜਨ ਲਾਲ ਪਿੰਡ ਮਜਾਰੀ ਅਤੇ 92 ਕਿਲੋ ਭਾਰ ਵਰਗ ਵਿਚ ਪਹਿਲਵਾਨ ਅਮਨਦੀਪ ਪੁੱਤਰ ਮਹਿੰਦਰ ਸਿੰਘ ਪਿੰਡ ਚਾਹਲ ਕਲਾਂ ਨੇ ਬਰਾਊਨ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ, ਆਪਣੇ ਅਖਾੜੇ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ।
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਕੁਸ਼ਤੀ ਐਸ਼ੋਸ਼ੀਏਸ਼ਨ ਦੇ ਸੈਕਟਰੀ ਸ. ਸੁਖਦੇਵ ਸਿੰਘ ਰਾਣੂੰ ਨੇ ਖੁਦ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਖਾੜੇ ਵਿਚ ਪੁੱਜ ਕੇ ਨੌਜਵਾਨ ਪਹਿਲਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸ. ਸਰਬਜੀਤ ਸਿੰਘ ਸੱਬਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ, ਹਰਦੇਵ ਸਿੰਘ ਗਿੱਲ, ਅਮਰੀਕ ਸਿੰਘ ਮੇਹਲੀ, ਪਹਿਲਵਾਨ ਸਤਨਾਮ ਸਿੰਘ ਲਾਦੀਆਂ ਅਤੇ ਹੋਰ ਪਤਵੰਤੇ ਸੱਜਣਾਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਵਰਣਨਯੋਗ ਹੈ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਪ੍ਰਸਿੱਧ ਸਮਾਜ ਸੇਵਕ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਹੋਏ ਕੁਸ਼ਤੀ ਖੇਡ ਦੀ ਆਧੁਨਿਕ ਟਰੇਨਿੰਗ ਪ੍ਰਦਾਨ ਕਰਨ ਲਈ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ ਆਧੁਨਿਕ ਟਰੇਨਿੰਗ ਹਾਲ ਬਣਾਇਆ ਜਾ ਚੁੱਕਾ ਹੈ। ਜਿੱਥੇ ਕੌਮਾਂਤਰੀ ਪੱਧਰ ਦੀ ਉਲੰਪਿਕ ਸਟਾਈਲ ਦੀ ਗੱਦੇ ਵਾਲੀ ਕੁਸ਼ਤੀ ਦੀ ਜੂਨੀਅਰ ਅਤੇ ਸੀਨੀਅਰ ਵਰਗ ਦੇ ਪਹਿਲਵਾਨਾਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ।ਇੱਥੇ ਪੰਜਾਬ ਦੇ ਪ੍ਰਸਿੱਧ ਕੁਸ਼ਤੀ ਕੋਚ ਬਲਬੀਰ ਸੋਂਧੀ ਰਾਏਪੁਰ ਡੱਬਾ ਰੋਜ਼ਾਨਾ ਟਰੇਨਿੰਗ ਪ੍ਰਦਾਨ ਕਰਦੇ ਹਨ। ਅਖਾਣੇ ਵਿਚ ਅਗਾਂਹਵਧੂ ਅਤੇ ਲੋੜਵੰਦ ਖਿਡਾਰੀਆਂ ਨੂੰ ਮੁਫ਼ਤ ਕੁਸ਼ਤੀ ਟਰੇਨਿੰਗ ਦੇਣ ਦੇ ਨਾਲ ਨਾਲ ਹਰ ਤਰ੍ਹਾਂ ਨਾਲ ਹੌਂਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ : ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਵੱਖ ਵੱਖ ਵਰਗਾਂ ਵਿਚੋਂ ਬਰਾਊਨ ਮੈਡਲ ਜਿੱਤਣ ਵਾਲੇ ਨੌਜਵਾਨ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ, ਸ. ਸੁਖਦੇਵ ਸਿੰਘ ਰਾਣੂੰ ਸੈਕਟਰੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਕੁਸ਼ਤੀ ਐਸ਼ੋਸ਼ੀਏਸ਼ਨ ਅਤੇ ਹੋਰ ਪਤਵੰਤੇ