ਪ੍ਰਨੀਤ ਕੌਰ ਨੇ ਨਾਭਾ-ਮਲੇਰਕੋਟਲਾ ਰੋਡ ਤੋਂ ਊਧਾ ਵਾਇਆ ਪਹਾੜਪੁਰ 8.07 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ
ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਰਗ ਦੀ ਭਲਾਈ ਲਈ ਕੀਤੇ ਅਹਿਮ ਫੈਸਲੇ-ਧਰਮਸੋਤ
ਪਹਾੜਪੁਰ/ਢੀਂਗੀ/ਨਾਭਾ, 5 ਸਤੰਬਰ: ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਨਾਭਾ ਹਲਕੇ ਦਾ ਦੌਰਾ ਕਰਦਿਆਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ 6.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਨਾਭਾ-ਮਲੇਰਕੋਟਲਾ ਰੋਡ ਤੋਂ ਊਧਾ ਵਾਇਆ ਪਹਾੜਪੁਰ 8.07 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸਨ। ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਤੋਂ ਇਲਾਵਾ ਪਿੰਡ ਢੀਂਗੀ ਵਿਖੇ ਮਗਨਰੇਗਾ ਸਕੀਮ ਤਹਿਤ 15 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਾਈ 1 ਕਿਲੋਮੀਟਰ ਸੜਕ, ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਫੰਡ ਵਿਚੋਂ ਨਵੇਂ ਉਸਾਰੇ ਗਏ ਅਤਿਆਧੁਨਿਕ ਮੈਰਿਜ ਪੈਲੇਸ ਅਤੇ ਹਿੰਦੁਸਤਾਨ ਯੁਨੀਲਿਵਰ ਲਿਮਟਿਡ ਵੱਲੋਂ ਐਨ.ਜੀ.ਓ. ਅਖਿਲ ਭਾਰਤੀ ਗ੍ਰਾਮੀਣ ਉਥਾਨ ਸਮਿਤੀ ਰਾਹੀਂ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਛੱਪੜ ਨੂੰ ਨਵੀਨੀਕਰਨ ਮਗਰੋਂ ਨਵੇਂ ਰੂਪ 'ਚ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣਾ ਰਾਜ ਹੱਠ ਤਿਆਗਕੇ ਅਤੇ ਤਿੰਨ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਸਾਨ ਕਿਸੇ ਪਾਰਟੀ ਵਿਸ਼ੇਸ਼ ਨਾਲ ਸਬੰਧਤ ਨਹੀਂ ਹਨ ਬਲਕਿ ਆਪਣੀਆਂ ਜਾਇਜ਼ ਮੰਗਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਧਰਨੇ ਦੇ ਰਹੇ ਹਨ। ਸ੍ਰੀਮਤੀ ਪ੍ਰਨੀਤ ਕੌਰ ਨੇ ਮੁੜ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸੇ ਕਰਕੇ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਤੇ ਹੋਰ ਸਹਾਇਤਾ ਹੋਰ ਦੇ ਰਹੀ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਦੱਸਿਆ ਕਿ ਨਾਭਾ-ਮਲੇਰਕੋਟਲਾ ਰੋਡ (ਐਮ.ਡੀ.ਆਰ.-32) ਤੋਂ ਨਿਕਲ ਕੇ ਨਾਭਾ ਬੀੜ-ਦੋਸਾਂਝ ਰੋਡ ਤੋਂ ਊਧਾ ਵਾਇਆ ਕੌਲ, ਚੌਧਰੀ ਮਾਜਰਾ ਨੂੰ ਜੋੜਦੀ ਸੜਕ, ਨਾਭਾ ਹਲਕੇ ਦੀ ਇੱਕ ਬਹੁਤ ਮਹੱਤਵਪੂਰਨ ਸੜਕ ਹੈ। ਇਸ ਉਪਰ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪੁਲ ਵੀ ਉਸਾਰਿਆ ਜਾਵੇਗਾ। ਇਸਦੇ ਬਨਣ ਨਾਲ ਆਲੇ-ਦੁਆਲੇ ਦੇ ਕਰੀਬ 40 ਪਿੰਡਾਂ ਨੂੰ ਕਾਫੀ ਫਾਇਦਾ ਹੋਵੇਗਾ।ਇਹ ਸੜਕ ਮਲੇਰਕੋਟਲਾ, ਸੰਗਰੂਰ ਆਦਿ ਆਉਣ ਜਾਉਣ ਵਾਲੀ ਟ੍ਰੈਫਿਕ ਲਈ ਇੱਕ ਮਹੱਤਵਪੂਰਨ ਬਾਈਪਾਸ ਦਾ ਕੰਮ ਕਰੇਗੀ।ਇਸ 'ਤੇ ਇੱਟਾਂ ਦੇ ਭੱਠੇ, ਸ਼ੈਲਰ, ਪ੍ਰਾਇਮਰੀ ਹੈਲਥ ਸੈਟਰ ਤੇ ਸਕੂਲ ਆਦਿ ਪੈਂਦੇ ਹੋਣ ਕਰਕੇ ਆਵਾਜਾਈ ਦਿੱਕਤਾਂ ਆਉਂਦੀਆਂ ਸਨ। ਇਸ ਮੌਕੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸ੍ਰੀਮਤੀ ਪ੍ਰਨੀਤ ਕੌਰ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਵੱਲੋਂ ਨਾਭਾ ਹਲਕੇ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਦਿੱਤੇ ਫੰਡਾਂ ਲਈ ਵਿਸ਼ੇਸ਼ ਧੰਨਵਾਦ ਕੀਤਾ। ਸ. ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਸੇਵਾ ਸੰਭਾਲਦਿਆਂ ਹੀ ਕਿਸਾਨਾਂ, ਵਪਾਰੀਆਂ, ਗਰੀਬਾਂ, ਲੋੜਵੰਦਾਂ ਤੇ ਸਮਾਰ ਦੇ ਹਰ ਵਰਗ ਨੂੰ ਰਾਹਤ ਪ੍ਰਦਾਨ ਕਰਨ ਦੇ ਅਹਿਮ ਫੈਸਲੇ ਕੀਤੇ ਅਤੇ ਹੁਣ ਤੱਕ ਕਰੀਬ 95 ਫ਼ੀਸਦੀ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ। ਇਸ ਮੌਕੇ ਢੀਂਗੀ ਦੇ ਸਰਪੰਚ ਤੇ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਬਲਵਿੰਦਰ ਸਿੰਘ ਢੀਂਗੀ ਨੇ ਸ੍ਰੀਮਤੀ ਪ੍ਰਨੀਤ ਕੌਰ ਤੇ ਸ. ਧਰਮਸੋਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਢੀਂਗੀ 'ਚ ਬਣੀ ਨਵੀਂ 1 ਕਿਲੋਮੀਟਰ ਸੜਕ ਮਲੇਰਕੋਟਲਾ ਰੋਡ, ਪਹਾੜਪੁਰ ਤੋਂ ਲਿੰਕ ਸੜਕ ਰਾਹੀਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਜੋੜੇਗੀ, ਜਿਸ ਨਾਲ ਕੁਲਾਰਾਂ ਤੇ ਸਾਧੋਹੇੜੀ ਆਦਿ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸੰਭਾਵਤ ਹਾਦਸਿਆਂ ਤੋਂ ਬਚਾਉਣ ਲਾਹੇਵੰਦ ਸਾਬਤ ਹੋਵੇਗੀ। ਸ. ਬਿੱਟੂ ਢੀਂਗੀ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੇ ਨਵੀਨੀਕਰਨ ਨਾਲ ਵਾਤਾਵਰਣ ਸਾਫ਼ ਹੋਵੇਗਾ ਤੇ ਗੰਦਾ ਪਾਣੀ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕੇਗਾ। ਜਦੋਂਕਿ ਨਵਾਂ ਮੈਰਿਜ ਪੈਲੇਸ ਪਿੰਡ ਵਾਸੀਆਂ ਤੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਲਈ ਅਹਿਮ ਸਾਬਤ ਹੋਵੇਗਾ ਅਤੇ ਉਹ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਇੱਥੇ ਵਿਆਹ ਤੇ ਹੋਰ ਸਮਾਗਮ ਕਰ ਸਕਣਗੇ। ਇਸ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਜੇਸ਼ ਸ਼ਰਮਾ, ਚੇਅਰਮੈਨ ਬਲਾਕ ਸੰਮਤੀ ਇੱਛਿਆਮਾਨ ਸਿੰਘ ਭੋਜੋਮਾਜਰੀ, ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੰਟੀ, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜੀਤ ਕੌਰ ਢੀਂਗੀ, ਬਲਾਕ ਸੰਮਤੀ ਮੈਂਬਰ ਗੁਰਜੰਟ ਸਿੰਘ ਦੁਲੱਦੀ, ਗੁੁਰਮੀਤ ਸਿੰਘ, ਮੰਤਰੀ ਦੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਨਿਜੀ ਸਕੱਤਰ ਕਾਬਲ ਸਿੰਘ, ਐਸ.ਪੀ. ਕੇਸਰ ਸਿੰਘ, ਡੀ.ਐਸ.ਪੀ. ਰਾਜੇਸ਼ ਛਿੱਬੜ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬੰਕੇਸ਼ ਸ਼ਰਮਾ, ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਪਰਵੇਸ਼ ਗੋਇਲ, ਅਖਿਲ ਭਾਰਤੀ ਗ੍ਰਾਮੀਣ ਉਥਾਨ ਸਮਿਤੀ ਦੇ ਸੁਰਿੰਦਰ ਕਾਲੀਆ ਤੇ ਮੰਜੂ ਯਾਦਵ, ਪਿੰਡ ਢੀਂਗੀ ਦੇ ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਂਗੀ, ਪ੍ਰਧਾਨ ਆੜਤੀਆ ਐਸੋਸੀਏਸ਼ਨ ਜਤਿੰਦਰ ਸਿੰਘ ਜੱਤੀ ਅਭੈਪੁਰ, ਸਰਪੰਚ ਸਰਬਜੀਤ ਸਿੰਘ ਸੁੱਖੇਵਾਲ, ਯੂਥ ਕਾਂਗਰਸ ਪ੍ਰਧਾਨ ਸਰੰਪਚ ਹਰਜਿੰਦਰ ਸਿੰਘ ਜਿੰਦਰੀ ਲੱਧਾਹੇੜੀ, ਕੁਲਦੀਪ ਸਿੰਘ ਪਾਲੀਆਂ, ਢੀਂਗੀ ਪੰਚਾਇਤ ਮੈਂਬਰ ਕਾਕਾ ਖ਼ਾਨ, ਜੋਗਿੰਦਰ ਸਿੰਘ, ਜਗਤਾਰ ਸਿੰਘ, ਬਾਬੂ ਸਿੰਘ, ਸਵਿੰਦਰ ਕੌਰ, ਸ਼ੰਕੁਤਲਾ ਦੇਵੀ ਤੇ ਰਮਨਦੀਪ ਕੌਰ, ਪਿੰਡ ਪਹਾੜਪੁਰ ਦੇ ਸਰਪੰਚ ਹਰਪ੍ਰੀਤ ਸਿੰੰਘ, ਗੁਰਿੰਦਰ ਸਿੰਘ ਜੈਲਦਾਰ, ਭਰਪੂਰ ਸਿੰਘ ਜੈਲਦਾਰ, ਚੂਹੜ ਸਿੰਘ, ਤੇਜ ਚਹਿਲ, ਰੋਹੀ ਰਾਮ, ਇੰਦਰਜੀਤ ਸਿੰਘ ਮਿੱਠੂ ਸਰਪੰਚ, ਸਵਰਨ ਸਿੰਘ ਰਾਮਗੜ੍ਹ, ਇਲਾਕੇ ਦੇ ਪੰਚਾਂ ਤੇ ਸਰਪੰਚਾਂ ਸਮੇਤ ਸਥਾਨਕ ਨਿਵਾਸੀ ਮੌਜੂਦ ਸਨ।