ਅੰਗਰੇਜ਼ੀ ਲੈਕਚਰਾਰਾਂ ਦੀ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਟ੍ਰੇਨਿੰਗ ਹੋਈ

ਨਵਾਂਸ਼ਹਿਰ 01 ਸਤੰਬਰ  (ਵਿਸ਼ੇਸ਼ ਪ੍ਰਤੀਨਿਧੀ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ  ਦੀਆਂ ਹਦਾਇਤਾਂ ਦੇ ਅਨੁਸਾਰ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਵਿਸ਼ਿਆਂ ਦੇ  ਲੈਕਚਰਾਰਾਂ ਦੀ ਲਗਾਈ ਜਾ ਰਹੀ ਟਰੇਨਿੰਗ ਦੇ ਤਹਿਤ ਸ਼ਹੀਦ ਭਗਤ ਸਿੰਘ ਨਗਰ  ਦੇ ਸਮੂਹ ਅੰਗਰੇਜ਼ੀ ਲੈਕਚਰਾਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ  ਵਿਖੇ ਲਗਾਈ ਗਈ । ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ   ਕੋਆਰਡੀਨੇਟਰ ਵਰਿੰਦਰ ਬੰਗਾ  ਦੀ ਅਗਵਾਈ ਹੇਠ ਲਗਾਈ ਇਸ ਟ੍ਰੇਨਿੰਗ ਦੇ ਦੌਰਾਨ ਸਮੂਹ ਲੈਕਚਰਾਰਾਂ ਨੂੰ ਭਵਿੱਖ ਵਿਚ ਲਏ ਜਾਣ ਵਾਲੇ ਨੈਸ ਪ੍ਰੀਖਿਆ ਅਤੇ  ਪੈਸ ਪ੍ਰੀਖਿਆ ਸਬੰਧੀ ਵਿਸ਼ੇਸ਼ ਤੌਰ ਤੇ ਤਕਨੀਕੀ ਰੂਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ। ਜ਼ਿਲ੍ਹਾ ਰਿਸੋਰਸ ਪਰਸਨ ਅਜੀਤ ਸਿੰਘ  ਦੇਹਲ, ਅਨਿਲ ਕੁਮਾਰ ਲਧਾਣਾ ਝਿੱਕਾ ਅਤੇ ਡਾ  ਜਸਵਿੰਦਰ ਸਿੰਘ ਸੰਧੂ ਰਿਸੋਰਸ ਪਰਸਨ  ਵੱਲੋਂ ਸੈਮੀਨਾਰ ਦੇ ਦੌਰਾਨ  ਅੰਗਰੇਜ਼ੀ ਭਾਸ਼ਾ ਦੇ ਨਾਲ ਸੰਬੰਧਿਤ ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾ ਕੇ ਬੱਚਿਆਂ ਤੱਕ ਪਹੁੰਚਾਉਣ ਦੇ ਤਰੀਕਿਆਂ ਨੂੰ ਵਿਧੀਵਤ ਤੌਰ ਤੇ ਆਪਸ ਵਿੱਚ  ਵਿਚਾਰ ਵਟਾਂਦਰਾ ਕੀਤਾ ਗਿਆ  ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾ ਸੁਰਿੰਦਰਪਾਲ ਅਗਨੀਹੋਤਰੀ ਅਤੇ ਪੰਜਾਬ ਮੀਡੀਆ ਸਪੋਕਸਪਰਸਨ ਪ੍ਰਮੋਦ ਭਾਰਤੀ  ਨੇ ਸਮੁੱਚੇ ਅਧਿਆਪਕਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਰ ਵਿਸ਼ੇ ਦਾ ਅਧਿਆਪਕ ਆਪਣੇ ਆਪਣੇ ਤੌਰ ਤੇ ਪੰਜਾਬ ਨੂੰ ਨੰਬਰ ਵਨ ਲਿਆਉਣ ਲਈ ਅਣਥੱਕ ਕੋਸ਼ਿਸ਼ ਕਰ ਰਿਹਾ ਹੈ ਇਸ ਮੌਕੇ ਤੇ ਲੈਕਚਰਾਰ ਪੂਜਾ ਸ਼ਰਮਾ, ਲੈਕਚਰਾਰ ਕੁਲਦੀਪ ਸਿੰਘ, ਲੈਕਚਰਾਰ ਕਰਮਜੀਤ ਸਿੰਘ ਗਰੇਵਾਲ, ਲੈਕਚਰਾਰ ਜਸਵਿੰਦਰ ਕੌਰ, ਲੈਕਚਰਾਰ ਰਵੀਤਾ ਢਿੱਲੋਂ ਸਮੇਤ ਸਮੂਹ ਲੈਕਚਰਾਰ ਹਾਜ਼ਰ ਸਨ ।  
ਫੋਟੋ : - ਅੰਗਰੇਜ਼ੀ ਲੈਕਚਰਾਰਾਂ ਦੇ ਜ਼ਿਲ੍ਹਾ ਪੱਧਰੀ ਸੈਮੀਨਾਰ ਦੇ ਦੌਰਾਨ ਸੰਬੋਧਨ ਕਰਦੇ ਹੋਏ  ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰ ਬੰਗਾ