ਸਹੀਦ ਭਗਤ ਸਿੰਘ ਨਗਰ ਪੁਲੀਸ ਵੱਲੋਂ ਨਸ਼ਾ ਸਮੱਗਲਰਾ ਦੀ ਗੈਰ ਕਾਨੂੰਨੀ ਤੇ ਨਜਾਇਜ ਢੰਗ ਨਾਲ ਬਣਾਈ 2,51,43,786/- ਰੁਪਏ ਦੀ ਪ੍ਰਾਪਰਟੀ ਫਰੀਜ਼ ਕਰਵਾਈ

ਨਵਾਂਸ਼ਹਿਰ :  03 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) ਹਰਮਨਬੀਰ ਸਿੰਘ ਗਿੱਲ ਸੀਨੀਅਰ ਪਲਿਸ ਕਪਤਾਨ ਸਹੀਦ ਭਗਤ ਸਿੰਘ ਨਗਰ ਦੀ ਯੋਗ ਰਹਿਨੁਮਾਈ ਹੇਠ ਸ਼੍ਰੀ ਪ੍ਰਿਥੀਪਾਲ ਸਿੰਘ ਕਪਤਾਨ ਪੁਲਿਸ ਪੀ.ਬੀ.ਆਈ ਅਤੇ ਸ਼੍ਰੀ ਲਖਵੀਰ ਸਿੰਘ  ਡੀ.ਐਸ.ਪੀ, ਐਨ.ਡੀ.ਪੀ.ਐਸ ਸ.ਭ.ਸ ਨਗਰ ਦੀ ਨਿਗਰਾਨੀ ਹੇਠ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋ ਨਸ਼ਾ ਸਮੱਗਲਰਾ ਵਿਰੁੱਧ ਜਿਨ੍ਹਾ ਨੇ ਨਸ਼ਾ ਵੇਚ ਕੇ ਗੈਰ ਕਾਨੂੰਨੀ ਤੇ ਨਜਾਇਜ ਢੰਗ ਨਾਲ ਅਚੱਲ ਤੇ ਚੱਲ ਜਾਇਦਾਦ ਬਣਾਈ ਉਨ੍ਹਾ ਦੀ ਜਾਇਦਾਦ ਸਰਾਕਰ ਨੂੰ ਜਬਤ ਕਰਾਉਣ ਲਈ ਸ਼ਪੈਸ਼ਲ ਮਹਿੰਮ ਚਲਾਈ ਹੈ। ਜਿਸ ਦੇ ਤਹਿਤ ਨਾਮੀ ਨਸ਼ਾ ਸਮੱਗਲਰ ਜਰਨੈਲ ਰਾਮ ਉਰਫ ਜੈਲੀ ਪੁੱਤਰ ਜੀਤ ਰਾਮ ਵਾਸੀ ਪਿੰਡ ਗੁੜਪੁੜ ਥਾਣਾ ਔੜ ਦੀ ਨਸ਼ਿਆ ਦੀ ਤਸਕਰੀ ਨਾਲ ਬਣਾਈ ਹੋਈ ਨਜਾਇਜ ਚੱਲ ਅਤੇ ਅਚੱਲ ਜਾਇਦਾਦ ਜਿਸ ਦੀ ਕੁੱਲ ਕੀਮਤ 2,51,43,786/- ਫਰੀਜ ਕਰਵਾ ਕੇ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਪੁਲਿਸ ਮੁੱਖੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਨੇ ਦੱਸਿਆ ਕੇ ਜਰਨੈਲ ਰਾਮ ਉਰਫ ਜੈਲੀ ਪੁੱਤਰ ਜੀਤ ਰਾਮ ਵਾਸੀ ਪਿੰਡ ਗੁੜਪੁੜ ਥਾਣਾ ਔੜ ਦੀ ਨਸ਼ਿਆ ਦੀ ਤਸਕਰੀ ਨਾਲ ਬਣਾਈ ਹੋਈ ਨਜਾਇਜ ਚੱਲ ਅਤੇ ਅਚੱਲ ਜਾਇਦਾਦ ਵੱਖ ਵੱਖ ਮਹਿਕਮਿਆਂ ਨਾਲ ਤਾਲਮੇਲ ਕਰਕੇ ਸ੍ਰੀ ਰਘਬੀਰ ਸਿੰਘ ਮੁੱਖ ਅਫਸਰ ਥਾਣਾ ਔੜ ਵਲੋਂ ਕਢਵਾ ਕੇ ਮਾਨਯੋਗ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਨੂੰ ਫਰੀਜ਼ ਕਰਵਾਉਣ ਲਈ ਭੇਜੀ ਸੀ। ਜਿਸ ਸਬੰਧੀ ਸ੍ਰੀ ਲਖਵੀਰ ਸਿੰਘ ਡੀ.ਐਸ.ਪੀ ਐਨ.ਡੀ.ਪੀ.ਐਸ ਨੇ ਕੰਪੀਟੈਂਟ ਅਥਾਰਟੀ ਨਾਲ ਤਾਲਮੇਲ ਕਰਕੇ ਇਹ ਪ੍ਰਾਪਰਟੀ ਫਰੀਜ ਕਰਵਾਈ ਹੈ ਜੋ ਜਰਨੈਲ ਰਾਮ ਉਰਫ ਜੈਲੀ ਨੇ ਨਸ਼ਾ ਤਸਕਰੀ ਤੋਂ ਨਜਾਇਜ ਕਮਾਈ ਕਰਕੇ 2 ਰਿਹਾਇਸ਼ੀ ਮਕਾਨ ਜਿਹਨਾ ਵਿਚੋ ਇਕ 38.25 ਮਰਲੇ ਵਿੱਚ ਜਿਸਦੀ ਕੀਮਤ   1:23,05,450/- ਰੁਪਏ ਹੈ ਅਤੇ ਦੂਸਰਾ ਮਕਾਨ 12 ਮਰਲੇ ਜਿਸਦੀ ਕੀਮਤ 46,14000/- ਰੁਪਏ ਬਣਾਇਆ ਹੈ। ਇਸ ਤੋਂ ਇਲਾਵਾ ਜਰਨੈਲ ਰਾਮ ਉਰਫ ਜੇਲੀ ਨੇ ਆਪਣੀ ਪਤਨੀ ਸੁਖਜੀਤ ਕੋਰ ਦੇ ਨਾਮ ਤੇ 15 ਕਨਾਲ 17 ਮਰਲੇ 3 ਸਰਸਾਹੀ ਜ਼ਮੀਨ ਜਿਸਦੀ ਕੀਮਤ 27,31,289/-ਰੁਪਏ, 4 ਮਰਲੇ ਦਾ ਪਲਾਟ ਜਿਸਦੀ ਕੀਮਤ 1,07,100/-ਰੁਪਏ, ਸਵਰਾਜ ਟਰੈਕਟਰ ਜਿਸਦੀ ਕੀਮਤ 4,00,000/-ਰੁਪਏ, ਮਹਿੰਦਰਾ ਟੀ.ਯੂ.ਵੀ 300 ਕਾਰ ਜਿਸਦੀ ਕੀਮਤ 4,50,000/-ਰੁਪਏ, ਮਹਿੰਦਰਾ ਵਰੀਟੋ ਕਾਰ  ਜਿਸਦੀ ਕੀਮਤ 1,25,000/-ਰੁਪਏ, ਇੱਕ ਹੁੰਡਾਈ 20 ਕਾਰ ਜਿਸਦੀ ਕੀਮਤ 6,50,000/-ਰੁਪਏ, ਇੱਕ ਹੀਰੋ ਮੈਸਟਰੋ ਸਕੂਟੀ ਜਿਸਦੀ ਕੀਮਤ 30,000/- ਰੁਪਏ, ਇੱਕ ਰਾਇਲ ਇੰਨ ਫੀਲਡ ਬੁਲੱਟ ਮੋਟਰਸਾਈਕਲ ਜਿਸਦੀ ਕੀਮਤ 1,25,000/-ਰੁਪਏ, ਇੱਕ ਮੋਟਰਸਾਈਕਲ ਟੀ.ਵੀ.ਐਸ ਅਪਾਚੇ ਜਿਸਦੀ ਕੀਮਤ 65,000/-ਰੁਪਏ, ਸੁਖਜੀਤ ਕੌਰ ਦੇ ਸਟੇਟ ਬੈਂਕ ਆਫ਼ ਇੰਡੀਆ ਔੜ
ਦੇ ਖਾਤੇ ਵਿੱਚ ਬੈਂਕ ਬੈਂਲੇਸ 15,45,156/- ਰੁਪਏ, ਸੈਂਟਰਲ ਕੋਆਪਰੇਟਿਵ ਬੈਂਕ ਔੜ ਵਿੱਚ ਬੈਂਕ ਬੈਲੇਸ਼ 6,97,191/- ਰੁਪਏ ਅਤੇ ਇਸਤੋਂ ਇਲਾਵਾ ਜਰਨੈਲ ਰਾਮ ਉਰਫ ਜੈਲੀ ਦੇ ਲੜਕੇ ਗੁਰਚੜਤ ਸਿੰਘ ਅਤੇ ਉਸਦੀ ਪਤਨੀ ਸੀਮਾ ਦੇ ਸਾਂਝਾ ਖਾਤਾ ਵਿੱਚ 13,00,600/-ਰੁਪਏ ਬੈਂਕ ਬੈਲੇਸ ਕਢਵਾ ਕੇ ਇਹ ਸਾਰੀ ਨਜਾਇਜ ਚੱਲ ਅਤੇ ਅਚੱਲ ਪ੍ਰਾਪਰਟੀ ਫਰੀਜ ਕਰਵਾਈ ਗਈ ਹੈ। ਸ਼੍ਰੀ ਲਖਵੀਰ ਸਿੰਘ ਡੀ.ਐਸ.ਪੀ, ਐਨ.ਡੀ.ਪੀ.ਐਸ ਸ.ਭ.ਸ ਨਗਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਸਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਸਾਲ-2021 ਦੌਰਾਨ ਮਨਜੀਤ ਕੌਰ ਪਤਨੀ ਬਲਬੀਰ ਰਾਮ ਵਾਸੀ ਮੁਕੰਦਪੁਰ, ਸੁਰਜੀਤ ਰਾਮ ਉਰਫ ਪਤਨੀ ਪਿਆਰਾ ਲਾਲ ਵਾਸੀ ਜਬੋਵਾਲ, ਸਰਬਜੀਤ ਕੌਰ ਪਤਨੀ ਮੰਗਾ ਰਾਮ ਵਾਸੀ ਲੰਗੜੋਆ, ਹਰਪ੍ਰੀਤ ਉਰਫ ਹੈਪੀ ਮੁੱਤਰ ਮੰਗਾ ਰਾਮ ਵਾਸੀ ਲੰਗੜੋਆ, ਜਤਿੰਦਰ ਸਿੰਘ ਉਰਫ ਹੈਪੀ ਪੁੱਤਰ ਗੁਰਦੀਪ ਸਿੰਘ ਵਾਸੀ ਬਲਾਚੌਰ , ਕਮਲਜੀਤ ਉਰਫ ਕੰਮੋ ਪੁੱਤਰ ਪੁੱਤਰ ਮੋਹਨ ਲਾਲ ਵਾਸੀ ਖਮਾਚੋਂ' ਦੀ ਕੁੱਲ 3,14,65,084.5/- ਰੁਪਏ ਦੀ ਪ੍ਰਾਪਰਟੀ ਦੇ ਕੇਸ ਵੱਖ-ਵੱਖ ਥਾਣਿਆ ਵਲੋਂ ਤਿਆਰ ਕਰਵਾ ਕੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੂੰ ਭੇਜ ਕੇ ਫਰੀਜ ਕਰਵਾਏ ਗਏ ਹਨ। ਇਸ ਤਰਾਂ ਜਿਲਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਸ ਸਾਲ ਕੁੱਲ 15 ਕੇਸ ਮਾਨਯੋਗ ਕੰਪੀਟੈਂਟ ਅਥਾਰਟੀ ਨਵੀ ਦਿੱਲੀ ਨੂੰ ਫਰੀਜ ਕਰਵਾਉਣ ਲਈ ਭੇਜੇ ਗਏ ਸਨ ਜਿਹਨਾ ਵਿਚੋਂ ਕੰਪੀਟੈਂਟ ਅਥਾਰਟੀ ਵਲੋਂ 14 ਕੇਸਾਂ ਵਿੱਚ 17 ਵਿਅਕਤੀਆਂ ਦੀ ਕੁੱਲ 5,66,08,870/-ਰੁਪਏ ਦੀ ਨਜਾਇਜ ਢੰਗ ਨਾਲ ਬਣਾਈ ਚੱਲ ਅਤੇ ਅਚੱਲ ਜਾਇਦਾਦ ਫਰੀਜ ਕੀਤੀ ਗਈ ਹੈ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵਲੋ ਨਸ਼ਾ ਸਮੱਗਲਰਾ ਨੂੰ ਤਾੜਨਾ ਕੀਤੀ ਗਈ ਕਿ ਉਹ ਨਸ਼ਾ ਵੇਚਣ ਤੋ ਬਾਜ ਆਉਣ,ਨਸ਼ਾ ਵੇਕ ਕੇ ਬਣਾਈ ਗਈ ਹਰ ਜਾਇਦਾਦ ਨੂੰ ਜਜ਼ਤ ਕਰਾਇਆ ਜਾਵੇਗਾ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਜਿਸ ਵੀ ਨਸ਼ਾ ਸਮਗਲਰ ਨੇ ਨਸ਼ਿਆ ਦੇ ਧੰਦੇ ਤੋ ਜਾਇਦਾਦ ਬਣਾਈ ਹੈ।ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।