ਪੰਮਾ ਡੂੰਮੇਵਾਲ, ਪੰਮੀ ਬਾਈ ਸਮੇਤ ਢਾਡੀ ਜੱਥਿਆ ਨੇ ਲਵਾਈ ਹਾਜ਼ਰੀ
ਬੰਗਾ : 27 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)- ਸਯੁੰਕਤ ਕਿਸਾਨ ਮੋਰਚਾ ਵੱਲੋਂ ਅੱਜ 27 ਸਿਤੰਬਰ ਦੀ ਭਾਰਤ ਬੰਦ ਦੀ ਕਾਲ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਕਿਸਾਨਾਂ, ਮਜਦੂਰਾਂ ਦੀ ਹਾਜ਼ਰੀ ਵਿੱਚ ਸ਼ਹੀਦੇ ਆਜ਼ਮ ਸ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲ੍ਹਾਂ ਵਿਖੇ ਬਣੇ ਉਨ੍ਹਾਂ ਦੇ ਸਮਾਰਕ ਦੇ ਸਾਹਮਣੇ ਨੈਸ਼ਨਲ ਹਾਈਵੇਂ ਨੂੰ ਸਵੇਰੇ ਤੋ ਲੈਕੇ ਦੇਰ ਸ਼ਾਮ ਤੱਕ ਬੰਦ ਰੱਖ ਜਿਥੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈਕੇ ਰੋਸ ਪ੍ਰਦਸ਼ਨ ਕੀਤਾ, ਉਥੇ ਹੀ ਸਰਕਾਰ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ ਤੋਰ ਤੇ ਪੁੱਜੇ ਪੰਜਾਬੀ ਗਾਇਕ ਪੰਮਾ ਡੂੰਮੇਵਾਲ , ਪੰਮੀ ਬਾਈ ਤੇ ਹੋਰ ਵੱਖ ਵੱਖ ਢਾਡੀ ਜੱਥਿਆ ਵਲੋ ਕਿਸਾਨੀ ਅੰਦੋਂਲਨ ਨਾਲ ਜੁੜੇ ਗਾਣਿਆ ਨੂੰ ਗਾ ਅੱਤ ਦੀ ਗਰਮੀ ਵਿੱਚ ਸੜਕ ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਨੂੰ ਜੋਸ਼ ਵਿੱਚ ਲਿਆ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਵਜੀਦਪੁਰ, ਅਮਰਜੀਤ ਸਿੰਘ ਬੁਰਜ਼ ਨੇ ਵਿਸ਼ੇਸ ਤੋਰ ਤੇ ਸਾਥੀਆ ਨਾਲ ਪੁੱਜੇ ਭਾਰਤੀ ਕਿਸਾਨ ਯੂਨੀਂਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਦਾ ਸਵਾਗਤ ਕੀਤਾ । ਉਥੇ ਹੀ ਉਨ੍ਹਾਂ ਨੇ ਦਿੱਲੀ ਦੀਆ ਬਰੂਹਾਂ ਤੇ ਇਕ ਸਾਲ ਤੋ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਮੋਰਚਾ ਲਾਈ ਬੈਠੇ ਕਿਸਾਨਾ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ ਕਿਸਾਨੀ ਸ਼ੰਘਰਸ ਦੀ ਜਿੱਤ ਹੋਵੇਗੀ ਅਤੇ 600 ਤੋ ਵੱਧ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਮਹਿਕ ਉੱਠੇਗੀ । ਹਾਜ਼ਰ ਇਕੱਠ ਵਿੱਚ ਵਿਸ਼ੇਸ ਕਰਕੇ ਕੁਲਦੀਪ ਸਿੰਘ ਦਿਆਲਾ, ਮੱਖਣ ਸਿੰਘ ਤਾਹਰਪੁਰੀ, ਹਰਪਾਲ ਸਿੰਘ ਪਠਲਾਵਾਂ, ਰਵਿੰਦਰ ਸਿੰਘ ਬਾਲੋਂ, ਮਨਦੀਪ ਸਿੰਘ ਗੋਬਿੰਦਪੁਰ, ਬਾਬਾ ਜਸਦੀਪ ਸਿੰਘ, ਉਕਾਂਰ ਸਿੰਘ ਕਾਰੀ, ਹਰਪ੍ਰਭਮਹਿਲ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ , ਜਸਕਰਨ ਸਿੰਘ ਕਾਕਾ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਝਿੱਕਾ, ਪਰਮਜੀਤ ਜੱਸਲ ਗੁਣਾਚੋਰ, ਗੁਰਦੀਪ ਸਿੰਘ ਝਿੱਕਾ , ਬਲਵਿੰਦਰ ਪਾਲ , ਰਾਮ ਸਿੰਘ ਨੂਰਪੁਰੀ , ਲਖਵੀਰ ਸਿੰਘ ਉੱਚਾ ਲਧਾਣਾ, ਨਵਜੀਵਨ ਸਿੰਘ, ਮਨਮਿੰਦਰ ਸਿੰਘ, ਰਣਧੀਰ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਨੋਰਾ, ਬਲਵੀਰ ਸਿੰਘ ਕਰਨਾਣਾ, ਰਣਬੀਰ ਸਿੰਘ ਰਾਣਾ, ਰਾਜਵੀਰ ਸਿੰਘ ਬਾਲੋਂ, ਬਲਬੀਰ ਸਿੰਘ ਧੰਜੂ, ਕੁਲਦੀਪ ਸਿੰਘ ਬਾਲੋਂ , ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੱਲੀ ਝਿੱਕੀ, ਨਰਿੰਦਰ ਜੀਤ ਰੱਤੂ , ਸੁਰਿੰਦਰ ਘਈ, ਮਨੋਹਰ ਲਾਲ ਗਾਬਾ , ਸੁਰਿੰਦਰ ਸਿੰਘ ਡੀ ਪੀ , ਕੁਲਦੀਪ ਸਿੰਘ ਸ਼ੇਰਗਿੱਲ, ਜੁਗਿੰਦਰ ਸਿੰਘ ਚਾਹਲ, ਸਤਨਾਮ ਸਿੰਘ ਝਿੱਕਾ, ਜਤਿੰਦਰ ਸਿੰਘ, ਰਾਜਿੰਦਰ ਸਿੰਘ, ਹਰਭਜਨ ਸਿੰਘ, ਗਿਆਨ ਸਿੰਘ, ਹਰੀ ਸਿੰਘ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਹੋਰ ਮਜ਼ਦੂਰ ਤੇ ਕਿਸਾਨ ਹਾਜ਼ਰ ਸਨ। ਕਸਬਾ ਬਹਿਰਾਮ ਅਧੀਨ ਆਉਦੇ ਟੋਲ ਪਲਾਜ਼ਾ ਤੇ ਵੀ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾ ਮਜ਼ਦੂਰਾ ਵੱਲੋਂ ਰੋਡ ਜਾਮ ਕਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਸ਼ਨ ਕੀਤਾ ਗਿਆ। ਇਸ ਮੋਕੇ ਤੇ ਵੱਖ ਵੱਖ ਕਿਸਾਨ ਆਗੂਆ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਜਦੋ ਤੱਕ ਕੇਂਦਰ ਦੀ ਅੰਨੀ ਬੋਲੀ ਮੋਦੀ ਸਰਕਾਰ ਖੇਤੀਬਾੜੀ ਵਿਰੁੱਧ ਪਾਸ ਕੀਤੇ ਤਿੰਨੋਂ ਕਾਲੇ ਕਾਨੂੰਨ ਰੱਦ ਨਹੀ ਕਰ ਦਿੰਦੀ ਸਯੁਕੰਤ ਕਿਸਾਨ ਮੋਰਚੇ ਦੀ ਕਾਲ ਤੇ ਇੰਝ ਹੀ ਧਰਨੇ ਪ੍ਰਦਸ਼ਨ ਚਲਦੇ ਰਹਿਣਗੇ ।