ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਤਹਿਸੀਲ ਕੰਪਲੈਕਸ ’ਚ ਕੀਤਾ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ

ਐਸ.ਡੀ.ਐਮ ਹੁਸ਼ਿਆਰਪੁਰ ਵਲੋਂ ਹੈਲਪ ਸੈਂਟਰ ਵਿਚ ਆਈਆਂ ਸ਼ਿਕਾਇਤਾਂ, ਸੁਝਾਵਾਂ ਅਤੇ
ਕਾਰਜਪ੍ਰਣਾਲੀ ਦੀ ਰੋਜ਼ਾਨਾ ਕੀਤੀ ਜਾਵੇਗੀ ਸਮੀਖਿਆ
ਹੁਸ਼ਿਆਰਪੁਰ, 1 ਜਨਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰਿੰਦਰ ਲਾਂਬਾ
ਵਲੋਂ ਅੱਜ ਤਹਿਸੀਲ ਕੰਪਲੈਕਸ
ਹੁਸ਼ਿਆਰਪੁਰ ਵਿਚ ਪਬਲਿਕ ਹੈਲਪ ਸੈਂਟਰ ਦਾ ਉਦਘਾਟਨ ਕਰਕੇ ਇਸ ਨੂੰ ਜਨਤਾ ਨੂੰੇ ਸਮਰਪਿਤ
ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਮੁੱਖ ਮੰਤਰੀ ਪੰਜਾਬ
ਭਗਵੰਤ ਸਿੰਘ ਮਾਨ ਵਲੋਂ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ, ਤਾਂ
ਉਨ੍ਹਾਂ ਨੇ ਕੰਪਲੈਕਸ ਵਿਚ ਕੈਂਪ ਦਫ਼ਤਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ
ਲੋਕਾਂ ਨੂੰ ਇਥੇ ਕੰਮ ਕਰਵਾਉਣ ਦੌਰਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਡਿਪਟੀ
ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ 'ਤੇ ਅਮਲ ਕਰਦੇ ਹੋਏ ਅੱਜ
ਤਹਿਸੀਲ ਕੰਪਲੈਕਸ ਵਿਚ ਪਬਲਿਕ ਹੈਲਪ ਸੈਂਟਰ ਸਥਾਪਿਤ ਕਰ ਦਿੱਤਾ ਗਿਅ ਹੈ, ਜਿਥੇ ਸਿਵਲ
ਤੇ ਪੁਲਿਸ ਵਿਭਾਗ ਦਾ ਇਕ-ਇਕ ਕਰਮਚਾਰੀ ਲੋਕਾਂ ਦੀ ਸਹਾਇਤਾ ਲਈ ਦਫ਼ਤਰੀ ਸਮੇਂ 'ਤੇ
ਮੌਜੂਦ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਬਲਿਕ ਹੈਲਪ ਸੈਂਟਰ ਵਿਚ ਤਾਇਨਾਤ ਕਰਮਚਾਰੀ ਜਿਥੇ
ਤਹਿਸੀਲ ਕੰਪਲੈਕਸ ਵਿਚ ਕੰਮ ਕਰਵਾਉਣ ਆਏ ਲੋਕਾਂ ਦੀ ਸਹਾਇਤਾ ਕਰੇਗਾ, ਉਥੇ ਆਮ ਜਨਤਾ ਦੀ
ਸਿਵਲ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਸਾਰੇ ਵਿਭਾਗਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ
ਨੂੰ ਵੀ ਪ੍ਰਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਹੁਸ਼ਿਆਰਪੁਰ ਵਲੋਂ ਇਸ ਪਬਲਿਕ
ਹੈਲਪ ਸੈਂਟਰ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਲੋਕਾਂ ਤੱਕ ਇਸ ਹੈਲਪ
ਸੈਂਟਰ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ
ਪ੍ਰਸ਼ਾਸਨ ਹੁਸ਼ਿਆਰਪੁਰ ਦਾ ਇਹੀ ਯਤਨ ਹੈ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਸਾਰੇ
ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਜਨਤਾ ਨੂੰ ਕਿਸੇ ਵੀ ਤਰ੍ਹਾਂ
ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਐਸ.ਐਸ.ਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਕਿਹਾ ਕਿ ਆਮ ਜਨਤਾ ਨੂੰ ਪੁਲਿਸ ਨਾਲ ਸਬੰਧਤ
ਹਰੇਕ ਜਾਣਕਾਰੀ ਅਤੇ ਸੇਵਾ ਵੀ ਪਬਲਿਕ ਹੈਲਪ ਸੈਂਟਰ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ
ਕਿਹਾ ਕਿ ਐਸ.ਐਸ.ਪੀ ਦਫ਼ਤਰ ਜਾਂ ਪੁਲਿਸ ਸਟੇਸ਼ਨ ਨਾਲ ਸਬੰਧਤ ਸ਼ਿਕਾਇਤ, ਸੁਝਾਅ ਵੀ ਇਥੇ ਦਿੱਤੇ
ਜਾ ਸਕਦੇ ਹਨ, ਸਬੰਧਤ ਦਫ਼ਤਰ ਜਾਂ ਥਾਣੇ ਵਿਚ ਇਹ ਸ਼ਿਕਾਇਤ, ਸੁਝਾਅ ਆਪਣੇ ਆਪ ਪਹੁੰਚ ਜਾਣਗੇ
ਅਤੇ ਉਸ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ
ਸਿੰਘ, ਡੀ.ਐਸ.ਪੀ ਜਗੀਰ ਸਿੰਘ, ਤਹਿਸੀਲਦਾਰ ਗੁਰਸੇਵਕ ਚੰਦ, ਨਾਇਬ ਤਹਿਸੀਲਦਾਰ ਵਿਜੇ ਕੁਮਾਰ
ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

जिला लोक संपर्क कार्यालय, होशियारपुर
डिप्टी कमिश्नर व एस.एस.पी ने तहसील कांप्लेक्स में किया पब्लिक हैल्प सैंटर
का उद्घाटन
- मुख्य मंत्री पंजाब के निर्देशों पर तहसील कांप्लेक्स में खोला गया है
पब्लिक हैल्प सैंटर
- हैल्प सैंटर में आम जनता दे सकती है किसी भी कार्यालय से संबंधित शिकायत व
सुझाव: डिप्टी कमिश्नर
- पुलिस से संबंधित शिकायत व सुझाव भी हैल्प डेस्क पर किए जाएंगे स्वीकार:
एस.एस.पी
- हैल्प सैंटर के माध्यम से तहसील कांप्लेक्स में काम करवाने आए लोगों को दी
जाएगी हर जरुरी सहायता
- पब्लिक हैल्प सैंटर में सिविल व पुलिस प्रशासन का एक-एक कर्मचारी दफ्तरी समय
के दौरान रहेगा उपस्थित
- एस.डी.एम. होशियारपुर की ओर से हैल्प सैंटर में आई शिकायतों, सुझावों व
कार्यप्रणाली की रोजाना की जाएगी समीक्षा
होशियारपुर, 01 जनवरी:
डिप्टी कमिश्नर कोमल मित्तल व एस.एस.पी सुरेंद्र लांबा की ओर से आज तहसील
कांप्लेक्स होशियारपुर में पब्लिक हैल्प सैंटर का उद्घाटन कर इसे जनता को
समर्पित कर दिया गया है। डिप्टी कमिश्नर ने बताया कि पिछले दिनों जब मुख्य
मंत्री पंजाब भगवंत सिंह मान की ओर से तहसील कांप्लेक्स का औचक निरीक्षण किया
गया था, तब उन्होंने कांप्लेक्स में कैंप कार्यालय स्थापित करने का निर्देश
दिया था ताकि लोगों को यहां काम करवाने के दौरान किसी तरह की परेशानी न आए।
डिप्टी कमिश्नर ने कहा कि मुख्य मंत्री पंजाब के निर्देशों पर अमल करते हुए आज
तहसील कांप्लेक्स में पब्लिक हैल्प सैंटर को स्थापित कर दिया गया है, जहां पर
सिविल व पुलिस विभाग का एक-एक कर्मचारी लोगों की सहायता के लिए दफ्तरी समय पर
उपस्थित रहेगा।
डिप्टी कमिश्नर ने बताया कि पब्लिक हैल्प सैंटर में तैनात कर्मचारी जहां तहसील
परिसर में काम करवाने आए लोगों की सहायता करेंगे वहीं आम जनता की सिविल व
पुलिस विभाग से संबंधित सभी विभागों की शिकायतों व सुझावों को भी प्राप्त
करेंगे। उन्होंने बताया कि एस.डी.एम होशियारपुर की ओर से इस पब्लिक हैल्प
सैंटर की रोजाना समीक्षा की जाएगी ताकि लोगों तक इस हैल्प सैंटर का ज्यादा से
ज्यादा लाभ पहुंचाया जा सके। उन्होंने कहा कि जिला प्रशासन होशियारपुर का यही
प्रयास है कि पंजाब सरकार की ओर से दिए गए सभी दिशा निर्देशों का पालन करना
यकीनी बनाया जाए ताकि जनता को किसी भी तरह की परेशानी का सामना न करना पड़े।
एस.एस.पी होशियारपुर सुरेंद्र लांबा ने कहा कि आम जनता को पुलिस से संबंधित हर
जानकारी व सेवा भी पब्लिक हैल्प सैंटर के माध्यम से मुहैया करवाई जाएगी।
उन्होंने कहा कि एस.एस.पी कार्यालय या पुलिस स्टेशन से संबंधित शिकायत, सुझाव
भी यहां दिए जा सकते हैं, संबंधित कार्यालय या थाने में वह शिकायत, सुझाव अपने
आप पहुंच जाएगा और उस पर जल्द कार्रवाई की जाएगी।
इस मौके पर एस.डी.एम होशियारपुर प्रीतइंदर सिंह बैंस, डी.एस.पी जागीर सिंह,
तहसीलदार गुरसेवक चंद, नायब तहसीलदार विजय कुमार के अलावा अन्य स्टाफ सदस्य भी
मौजूद थे।
---



--
Thanks & Regards
DPRO
Hoshiarpur

Facebook Page
https://www.facebook.com/HoshiarpurDPRO/

Twitter
https://twitter.com/dpro_hsp?s=09

You Tube
https://www.youtube.com/channel/UCc0W0wDKbkp_iXU3EH6hEAg



--
Thanks & Regards
DPRO
Hoshiarpur

Facebook Page
https://www.facebook.com/HoshiarpurDPRO/

Twitter
https://twitter.com/dpro_hsp?s=09

You Tube
https://www.youtube.com/channel/UCc0W0wDKbkp_iXU3EH6hEAg