1,33,78,000/-ਰੁਪਏ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਟਰਾਂਸਫਰ
ਨਵਾਂਸ਼ਹਿਰ, 16 ਜਨਵਰੀ :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਖੇਤੀਬਾੜੀ
ਪੈਦਾਵਾਰ ਕਮੇਟੀ ਦੀ
ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ
ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸਾਂਭ-ਸੰਭਾਲ ਲਈ
ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੀ ਸੁਚੱਜੀ
ਸਾਂਭ-ਸੰਭਾਲ ਲਈ 56 ਬੇਲਰ ਅਤੇ 195 ਸੁਪਰ ਸੀਡਰ ਮਸ਼ੀਨਾਂ ਸਬਸਿਡੀ ਤੇ ਕਿਸਾਨਾਂ ਨੂੰ ਉਪਲੱਬਧ
ਕਰਵਾਈਆਂ ਗਈਆਂ ਹਨ। ਜਿਸ ਅਧੀਨ 1,33,78,000/-ਰੁਪਏ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ
ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ। ਉਹਨਾਂ ਵਲੋਂ ਜ਼ਿਲ੍ਹੇ ਵਿਚ ਪਰਾਲੀ ਦੀ ਸਾਂਭ-
ਸੰਭਾਲ ਲਈ ਹੋਰ ਬੇਲਰ ਸਬਸਿਡੀ ਤੇ ਮੁਹੱਈਆ ਕਰਵਾਉਣ ਦੀ ਤਜਵੀਜ਼ ਉੱਚ ਅਧਿਕਾਰੀਆਂ ਨੂੰ ਭੇਜੀ
ਜਾਵੇਗੀ। ਉਹਨਾਂ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਬਾਗਾਂ ਅਤੇ ਬਦਲਵੀਆਂ ਫਸਲਾਂ
ਨੂੰ ਤਰਜੀਹ ਦਿੱਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਹਾੜੀ
ਸੀਜ਼ਨ 2023-24 ਲਈ ਬੀਜਾਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਅਗਾਊਂ ਪ੍ਰਬੰਧ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਸਾਲ ਖਾਦਾਂ ਦੀ ਸਪਲਾਈ 80% ਸਹਿਕਾਰਤਾ ਸਭਾਵਾਂ ਅਤੇ
20% ਪ੍ਰਾਈਵੇਟ ਵਿਕ੍ਰੇਤਾਵਾਂ ਵਲੋਂ ਕੀਤੀ ਜਾਵੇਗੀ। ਉਹਨਾਂ ਵਲੋਂ ਜ਼ਿਲ੍ਹੇ ਵਿਚ ਮਿਆਰੀ ਖਾਦਾਂ
ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਬਾਇਓਫਰਟੀਲਾਈਜ਼ਰ ਦੇ ਸੈਂਪਲ ਵੀ ਭਰਵਾਏ ਗਏ ਹਨ। ਇਸ
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ.
ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬੰਗਾ ਬਿਕਰਮਜੀਤ ਸਿੰਘ ਪੰਥੇ, ਸਹਾਇਕ ਕਮਿਸ਼ਨਰ
ਜਨਰਲ ਡਾ. ਗੁਰਲੀਨ ਕੌਰ ਅਤੇ ਗੁੱਡ ਗਵਰਨੈਂਸ ਫੈਲੋ ਸੰਜਨਾ ਸਕਸ਼ੈਨਾ ਹਾਜ਼ਰ ਸਨ। ਖੇਤੀਬਾੜੀ
ਵਿਕਾਸ ਅਫਸਰ ਡਾ. ਕੁਲਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿੱਚੋਂ ਸ਼ੁਗਰ ਮਿੱਲ
ਮੇਹਰਦਾਸ, ਸਹਾਇਕ ਡਿਪਟੀ ਡਾਇਰੈਕਟਰ ਬਾਗਬਾਨੀ ਦਲਜੀਤ ਸਿੰਘ ਗਿੱਲ, ਡਿਪਟੀ ਡਾਇਰੈਕਟਰ ਪਸੂ
ਪਾਲਣ ਡਾ. ਸੁਖਵਿੰਦਰ ਸਿੰਘ, ਡੇਅਰੀ ਵਿਕਾਸ ਅਫਸਰ ਰਾਮ ਸਰਨ, ਭੂਮੀ ਰੱਖਿਆ ਅਫ਼ਸਰ ਪ੍ਰਦੀਪ
ਸਿੰਘ ਅਤੇ ਗੈਰ ਸਰਕਾਰੀ ਮੈਂਬਰ ਮਹਿੰਦਰ ਸਿੰਘ ਦੋਸਾਂਝ, ਦਲਜੀਤ ਸਿੰਘ, ਗੁਰਨਾਮ ਸਿੰਘ,
ਅਮਰਜੀਤ ਸਿੰਘ ਨੇ ਵੀ ਭਾਗ ਲਿਆ।