ਆਰ.ਐਸ.ਬੈਂਸ ਬਣੇ ਨੋਰਥ ਜੋਨ ਦੇ ਚੀਫ ਇੰਜੀਨੀਅਰ

ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ)  ਚੰਡੀਗੜ੍ਹ ਵਿਖੇ ਤਾਇਨਾਤ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਦੇ ਨਿਗਰਾਨ ਇੰਜੀਨੀਅਰ ਸ਼੍ਰੀ ਰਮਤੇਸ਼ ਸਿੰਘ ਬੈਂਸ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਚੀਫ ਇੰਜੀਨੀਅਰ ਨੋਰਥ ਜੋਨ ਬਣਾ ਦਿੱਤਾ ਹੈ ਅਤੇ ਉਹਨਾ ਆਪਣਾ ਚੰਡੀਗੜ੍ਹ ਅਤੇ ਪਟਿਆਲਾ ਵਿਖੇ ਆਪਣੇ ਆਹੁਦੇ ਦਾ ਚਾਰਜ ਸੰਭਾਲ ਲਿਆ ਹੈ। ਜਿਲ੍ਹਾ ਹੁਸ਼ਿਆਰਪੁਰ ਸੁਤੰਤਰਤਾ ਸੰਗਰਾਮੀਆ ਦੇ ਮਸ਼ਹੂਰ ਪਿੰਡ ਕੋਟਲਾ ਨੌਧ ਸਿੰਘ ਦੇ ਜੰਮਪਲ ਸ਼੍ਰੀ ਬੈਂਸ ਬਹੁਤ ਹੀ ਮਿਹਨਤੀ ਮਿੱਠ ਬੋਲੜੇ ਸੁਭਾਅ ਦੇ ਇੱਕ ਨਿੰਪੁਨ ਅਧਿਕਾਰੀ ਹਨ। ਉਹਨਾ ਦੇ ਪਿੰਡ ਵਾਸੀਆ ਵਿੱਚ ਚੀਫ ਇੰਜੀਨੀਅਰ ਬਣਨ ਤੇ ਖੁਸ਼ੀ ਮਨਾਈ ਜਾ ਰਹੀ ਹੈ । ਸ਼੍ਰੀ ਬੈਂਸ ਨੇ ਆਪਣੀ  ਸਰਵਿਸ ਦੀ ਸ਼ੁਰੂਆਤ ਬਤੋਰ ਐਸ.ਡੀ.ਓ ਵੱਜੋਂ ਕੀਤੀ ਸੀ। ਉਹ ਕਾਫੀ ਸਮੇਂ ਤੋਂ ਹੁਸ਼ਿਆਰਪੁਰ ਵਿਖੇ ਐਸ.ਡੀ.ਓ ਤੇ ਐਕਸੀਅਨ ਵੱਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ।