ਅੰਮ੍ਰਿਤਸਰ 20 ਜਨਵਰੀ - ਅਲਿਮਕੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ ਪਿਛਲੇ ਸਾਲ ਵੱਖ-ਵੱਖ ਥਾਵਾਂ ਤੇ ਲਗਾਏ ਗਏ ਸਨ। ਉਸ ਸਮੇਂ ਦੌਰਾਨ ਜਿਨਾਂ ਦਿਵਿਆਂਗਜਨਾਂ ਦੀ ਮੈਡੀਕਲ ਅਸੈਸਮੈਂਟ ਕੀਤੀ ਗਈ ਸੀ ਨੂੰ ਹੁਣ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ, ਅਟਾਰੀ ਅਤੇ ਮਜੀਠਾ ਵਿਖੇ ਲਗਾਏ ਗਏ ਅਸੈਸਮੈਂਟ ਕੈਂਪ ਧਾਰਕਾਂ ਨੂੰ 22 ਜਨਵਰੀ ਨੂੰ ਸਰਕਾਰੀ ਸੀਨੀਅਰ ਸਕੂਲ ਸੈਕੰਡਰੀ ਗੋਲਬਾਗ ਵਿਖੇ ਸਹਾਇਕ ਉਪਕਰਨ ਵੰਡੇ ਜਾਣਗੇ। ਉਨਾਂ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਕੈਂਪਾਂ ਵਿੱਚ ਜ਼ਰੂਰ ਪੁੱਜਣ ਅਤੇ ਆਪੋ ਆਪਣੇ ਸਹਾਇਕ ਉਪਰਕਨ ਪ੍ਰਾਪਤ ਕਰਨ।