ਅਗਨੀਵੀਰ ਭਰਤੀ ਰੈਲੀ ਸਬੰਧੀ ਲਿਖਤੀ ਅਤੇ ਸ਼ਰੀਰਕ ਸਿਖਲਾਈ ਲਈ ਕੈਂਪ ਸੁਰੂ: ਸੁਬੇਦਾਰ ਤਜਿੰਦਰ ਸਿੰਘ

ਨਵਾਂਸ਼ਹਿਰ, 23 ਜਨਵਰੀ - ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਫਸਰ ਸੁਬੇਦਾਰ
ਤਜਿੰਦਰ ਸਿੰਘ ਨੇ ਦਸਿਆ ਹੈ ਕਿ
ਆਉਣ ਵਾਲੀ ਫੋਜ ਦੀ ਅਗਨੀਵੀਰ ਭਰਤੀ ਰੈਲੀ ਸਬੰਧੀ ਲਿਖਤੀ ਅਤੇ ਸ਼ਰੀਰਕ ਸਿਖਲਾਈ ਲਈ ਕੈਂਪ ਸੁਰੂ
ਹੋ ਚੂਕਾ ਹੈ । ਉਨ੍ਹਾਂ ਨੇ ਦਸਿਆ ਹੈ ਕਿ ਸਰਕਾਰ ਵੱਲੋਂ 2024-25 ਲਈ ਆਰਮੀ ਦੀ ਅਗਨੀਵੀਰ ਦੀ
ਭਰਤੀ ਲਈ ਰਜਿਸਟ੍ਰੇਸ਼ਨ 08 ਫਰਵਰੀ 24 ਤੋਂ ਸ਼ੁਰੂ ਹੋ ਕੇ 21 ਮਾਰਚ 2024 ਤੱਕ ਹੋਣੀ ਹੈ।
ਚਾਹਵਾਨ ਯੁਵਕ ਜੋ ਇਸ ਸਬੰਧੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਕੈਂਪ ਵਿਖੇ ਅਪਣੀ ਆੱਨ-ਲਾਈਨ
ਸਲਿਪ (ਰਜਿਸਟ੍ਰੇਸ਼ਨ ਅਪਲਾਈ ਦੀ) ਅਤੇ ਅਪਂਣੇ ਦਸਤਾਵੇਜ਼ ਜਿਵੇਂ ਕਿ ਦਸਵੀ ਦਾ ਸਰਟੀਫਿਕੇਟ,
10+2 ਦਾ ਸਰਟੀਫਿਕੇਟ ਦੋ ਪਾਸ-ਪੌਰਟ ਸਾਈਜ਼ ਫੋਟੋਗ੍ਰਾਫ, ਆਧਾਰ ਕਾਰਡ ਆਦਿ ਲੈ ਕੇ ਕੈਂਪ
ਵਿਖੇ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਬਾਅਦ ਕੈਂਪ ਵਿਖੇ ਆ ਸਕਦੇ ਹਨ। ਫੋਜ ਦੀ ਭਰਤੀ
ਵਾਸਤੇ ਉਮਰ ਸਾਢੇ 17 ਸਾਲ ਤੋਂ 21 ਸਾਲ, ਦਸਵੀਂ ਵਿੱਚ ਘੱਟੋ-ਘੱਟ 45 ਫਿਸਦੀ ਅੰਕ ਕੱਦ 170
ਸੈ: ਮੀ ਤੇ ਛਾਤੀ 77/82 ਸੈ:ਮੀ ਹੋਣੀ ਚਾਹਿਦੀ ਹੈ। ਇਸ ਤੋਂ ਇਲਾਵਾ ਆਉਣ ਵਾਲੀ ਪੰਜਾਬ
ਪੁਲਿਸ ਦੀ ਭਰਤੀ ਅਤੇ ਐਸ.ਐਸ ਸੀ ਦੀ ਭਰਤੀ ਸਬੰਧੀ ਚਾਹਵਾਨ ਯੁਵਕ ਵੀ ਲਿਖਤੀ ਅਤੇ ਫਿਜੀਕਲ
ਤਿਆਰੀ ਲਈ ਕੈਂਪ ਲੱਗਾ ਸਕਦੇ ਹਨ। ਇਹ ਕੈਂਪ ਜਿਲ੍ਹਾ ਨਵਾਂਸ਼ਹਿਰ, ਜਿਲ੍ਹਾ ਹੁਸ਼ਿਆਰਪੁਰ ਅਤੇ
ਜਿਲ੍ਹਾ ਲੁਧਿਆਣਾ ਦੇ ਯੁਵਕਾਂ ਲਈ ਹੈ। ਟ੍ਰੇਨਿੰਗ ਅਫਸਰ ਸੁਬੇਦਾਰ ਤਜਿੰਦਰ ਸਿੰਘ ਨੇ ਦਸਿਆ
ਹੈ ਕਿ ਕੈਂਪ ਵਿਖੇ ਸਿਖਲਾਈ ਦੌਰਾਣ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁੱਲ ਮੁਫਤ
ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90415-58978 ਤੇ
ਸਪੰਰਕ ਕੀਤਾ ਜਾ ਸਕਦਾ ਹੈ।