ਆਮ ਵੋਟਰਾਂ ਦੀ ਜਾਣਕਾਰੀ ਤੇ ਜਾਗਰੂਕਤਾ ਸਬੰਧੀ ਜ਼ਿਲ੍ਹੇ 'ਚ ਚਲਾਈ ਗਈ ਈ.ਵੀ.ਐਮ
ਪਰਦਰਸ਼ਨੀ ਵੈਨ ਨਵਾਂਸ਼ਹਿਰ, 30 ਜਨਵਰੀ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ
ਕਰਦੇ ਹੋਏ ਅਗਾਮੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਆਮ ਲੋਕਾ ਦੀ ਜਾਣਕਾਰੀ ਅਤੇ
ਜਾਗਰੂਕਤਾ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਤੋਂ ਈ.ਵੀ.ਐਮ ਪਰਦਰਸ਼ਨੀ
ਵੈਨ ਚਲਾਈ ਗਈ। ਇਸ ਈ.ਵੀ.ਐਮ ਪਰਦਰਸ਼ਨੀ ਵੈਨ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ
ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ
ਕੇ ਰਵਾਨਾ ਕੀਤਾ । ਉਨ੍ਹਾਂ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ-2024 ਲਈ ਵੋਟਰਾਂ ਦੀ
ਲੋਕਤੰਤਰ ਵਿੱਚ ਭਾਗੀਦਾਰੀ ਨੂੰ ਵਧਾਉਣ ਅਤੇ ਟਰਨਆਊਟ ਵਿੱਚ ਵਾਧਾ ਕਰਨ ਲਈ ਇਹ ਈ.ਵੀ.ਐਮ
ਪਰਦਰਸ਼ਨੀ ਵੈਨ ਚਲਾਈ ਗਈ ਹੈ, ਤਾਂ ਜੋ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਨੂੰ ਚਲਾਉਣ
ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ
ਦੱਸਿਆ ਕਿ ਈ.ਵੀ.ਐਮ ਪਰਦਰਸ਼ਨੀ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨਵੀਂ ਵੋਟ
ਬਣਾਉਣ, ਦਰੁਸਤ ਕਰਨ, ਬਾਰੇ LED Screen ਰਾਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ
ਦੱਸਿਆ ਕਿ ਈ.ਵੀ.ਐਮ ਪਰਦਰਸ਼ਨੀ ਵੈਨ ਨੂੰ ਵੇਖਣ ਲਈ ਕਾਲਜਾਂ ਦੇ ਸਿਖਿਆਰਥੀਆਂ ਅਤੇ
ਲੋਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਇਸ ਵੈਨ ਦਾ ਮੁੱਖ ਮਕਸਦ ਆਨਲਾਇਨ
ਨਵੀਂ ਵੋਟ ਬਣਾਉਣੀ, ਦਰੁਸਤੀ ਕਰਾਉਣੀ ਅਤੇ 18+ ਯੋਗ ਸਿਖਿਆਰਥੀਆਂ ਨੂੰ ਵੋਟ ਬਣਾਉਣ ਲਈ
ਉਤਸਾਹਿਤ ਕਰਨਾ ਅਤੇ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ
ਇਹ ਈ.ਵੀ.ਐਮ ਪਰਦਰਸ਼ਨੀ ਵੈਨ 30 ਜਨਵਰੀ ਨੂੰ ਵਿਧਾਨ ਸਭਾ ਚੋਣ ਹਲਕਾ 046-ਬੰਗਾ ਅਤੇ
047-ਨਵਾਂਸ਼ਹਿਰ ਦੇ
ਪੋਲਿੰਗ ਸਟੇਸ਼ਨ ਅਤੇ ਉਘੀਆਂ ਥਾਂਵਾ 'ਤੇ ਚੱਲੇਗੀ। ਇਸੇ ਤਰ੍ਹਾਂ 31 ਜਨਵਰੀ ਨੂੰ
047-ਨਵਾਂਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਦੇ ਪੋਲਿੰਗ ਸਟੇਸ਼ਨ
ਲੁਕੇਸ਼ਨ ਨੂੰ ਕਵਰ ਕਰੇਗੀ।