ਨਵਾਂਸ਼ਹਿਰ 21 ਜਨਵਰੀ (ਬਿਊਰੋ) ਐਸ ਐਸ ਪੀ ਅਖਿਲ ਚੌਧਰੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਦੇਖ ਰੇਖ ਹੇਠ ਮੁਕੇਸ਼ ਕੁਮਾਰ ਕਪਤਾਨ ਪੁਲਿਸ (ਡੀ), ਵਿਜੈ ਕੁਮਾਰ ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀ ਜੇਰੇ ਨਿਗਰਾਨੀ ਹੇਠ ਮਾੜੇ ਅਨੁਸਾਰ ਖਿਲਾਫ ਛੇੜੀ ਮੁਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੱਲ੍ਹ ਮਿਤੀ 20 ਜਨਵਰੀ 2024 ਨੂੰ ਕਰੀਬ 04:30 ਸ਼ਾਮ ਵਜ਼ੇ ਥਾਣੇ ਵਿਚ ਵੀ.ਕੇ ਇੰਟਰਪ੍ਰਾਈਜ਼ (ਮਨੀ ਐਕਸਚੇਂਜ) ਕੋਠੀ ਰੋਡ ਨਵਾਂਸ਼ਹਿਰ ਦੀ ਦੁਕਾਨ ਤੇ ਡਕੈਤੀ ਦੀ ਕੋਸ਼ਿਸ ਹੋਣ ਸਬੰਧੀ ਇੱਕ ਜਾਣਕਾਰੀ ਮਿਲੀ। ਜਿਸ ਤੇ ਤੁਰੰਤ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਅਗਵਾਈ ਅਧੀਨ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਨੇ ਮੌਕਾ ਤੇ ਪਹੁੰਚ ਕੇ ਘਟਨਾਂ ਦਾ ਜਾਇਜਾ ਲੈਦੇ ਹੋਏ, ਸੀ ਸੀ ਟੀ ਵੀ ਖੁੰਗਾਲਣੇ ਸ਼ੁਰੂ ਕੀਤੇ ਅਤੇ ਲੜੀਵਾਰ ਕੈਮਰਿਆਂ ਦੀ ਜਾਂਚ ਅਤੇ ਆਪਣੇ ਮੁਖਬਰਾਂ ਦੀ ਮਦਦ ਨਾਲ ਇੱਕ ਹੋਰ ਘਟਨਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਖੜੇ ਤਿੰਨੇ ਦੋਸ਼ੀ 1. ਗਗਨਦੀਪ ਸਿੰਘ ਉਰਫ ਗਗਨ ਵਾਸੀ ਵਾਹਿਗੁਰੂ ਨਗਰ ਨਵਾਂਸਹਿਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ । (ਪੜਾਈ:- ਡਿਪਲੋਮਾ ਕੰਪਿਊਟਰ ਆਈ.ਟੀ) ਉੱਮਰ 32 ਸਾਲ 2. ਵਿਜੇ ਕੁਮਾਰ ਵਾਸੀ ਨਾਈ ਮਜਾਰਾ (ਪੜਾਈ:- ਮੈਟ੍ਰਿਕ ਪਾਸ, ਕਿੱਤਾ :- ਡਰਾਈਵਰ) ਉੱਮਰ 32 ਸਾਲ ਅਤੇ 3 ਆਤਮ ਸਿੰਘ ਉਰਫ ਅਮਨੀ ਵਾਸੀ ਬਰਨਾਲਾ ਕਲਾਂ, ਬਾਣਾ ਸਿਟੀ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ।(ਪੜਾਈ:- _ਅੱਠਵੀ ਪਾਸ, ਕਿੱਤਾ :- ਡਰਾਈਵਰ) ਉੱਮਰ 28 ਸਾਲ ਨੂੰ ਮੁਕੱਦਮਾ ਨੰਬਰ 12 ਮਿਤੀ 20- -01-2024 ਅਧ 398, 34 ਭ.ਦ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਫਾਇਰ ਬਿਰਗੇਡ ਦੇ ਨੇੜੇ ਟੈਕੀ ਕੋਲੋਂ ਗ੍ਰਿਫਤਾਰ ਕੀੜਾ ਗਿਆ। ਦੋਸ਼ੀ ਗੈਗਨਦੀਪ ਸਿੰਘ ਉਰਫ ਗਗਨ ਤੋਂ ਖਿਡੋਣਾ ਪਿਸਤੋਲ, ਆਤਮ ਸਿੰਘ ਉਰਫ ਅਮਨੀ ਕੋਲੋਂ ਇੱਕ ਦਾਤ ਅਤੇ ਵਿਜੈ ਕੁਮਾਰ ਕੋਲੋਂ ਇੱਕ ਕਿਰਚ ਬਰਾਮਦ ਕੀਤੀ । ਉਹਨਾਂ ਕੋਲੋਂ ਵਾਰਦਾਤ ਕਰਨ ਲਈ ਵਰਤੀ ਗਈ ਐਕਟਿਵਾ ਨੰਬਰੀ ਪੀ.ਬੀ..32-ਐਸ-0118 ਵੀ ਬਰਾਮਦ ਕਰ ਲਈ ਗਈ ਹੈ। ਜਿਹਨਾਂ ਨੂੰ ਕੱਲ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਵੱਲੋਂ ਦੋਸ਼ੀਆ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ। ਅਤੇ ਇਹਨਾਂ ਦੀ ਪੁੱਛਗਿਫ ਤੋਂ ਹੋਰ ਖੁਲਾਸੇ ਹੋਣ ਦੀ ਆਸ ਹੈ।