ਨਵਾਂਸ਼ਹਿਰ, 23 ਜਨਵਰੀ - ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਵੱਲੋਂ
ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ
ਦਾ ਦੌਰਾ ਕੀਤਾ ਗਿਆ ਅਤੇ ਮਿੱਲ ਦੇ ਪਿੜਾਈ ਸੀਜਨ ਸਬੰਧੀ ਵੇਰਵੇ ਹਾਸਲ ਕੀਤੇ ਗਏ। ਇਸ ਮੌਕੇ
ਤੇ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਗਗਨ ਅਗਨੀਹੋਤਰੀ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਨੀਤ
ਰਾਣਾ, ਮਿੱਲ ਦੇ ਬੋਰਡ ਆਫ ਡਾਇਰੈਟਰਜ਼ ਦੇ ਮੈਂਬਰ ਮਹਿੰਦਰ ਸਿੰਘ, ਕਸ਼ਮੀਰ ਸਿੰਘ, ਚਰਨਜੀਤ
ਸਿੰਘ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ, ਗੁਰਸੇਵਕ ਸਿੰਘ ਲਿੱਧੜ, ਜਗਤਾਰ ਸਿੰਘ, ਸੋਹਣ
ਸਿੰਘ ਉੱਪਲ, ਬੀਬੀ ਸੁਰਿੰਦਰ ਕੌਰ, ਹਰਿੰਦਰ ਕੌਰ, ਕੁਲਦੀਪ ਸਿੰਘ ਬਜੀਦਪੁਰ, ਅਤਿੰਦਰਪਾਲ
ਸਿੰਘ, ਮੁੱਖ ਰਸਾਇਣਕਾਰ ਅਨੁਰਾਗ ਕਵਾਤਰਾ, ਮੁੱਖ ਇੰਜੀਨੀਅਰ ਹਰਦੇਵ ਸਿੰਘ, ਕਿਰਤ ਭਲਾਈ ਅਫਸਰ
ਸ਼ਾਮ ਸੁੰਦਰ ਆਦਿ ਹਾਜ਼ਰ ਸਨ।
ਚੇਅਰਮੈਨ ਸ਼ੂਗਰਫੈਡ ਪੰਜਾਬ ਨਵਦੀਪ ਸਿੰਘ ਜੀਦਾ ਵੱਲੋਂ ਮਿੱਲ ਦੇ ਪਿੜਾਈ ਨਤੀਜਿਆਂ ਤੇ
ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮਿੱਲ ਅਧਿਕਾਰੀਆਂ/ਕਰਮਚਾਰੀਆਂ ਨੂੰ ਹੋਰ ਵੀ ਮਿਹਨਤ
ਨਾਲ ਕੰਮ ਕਰਨ ਲਈ ਕਿਹਾ ਗਿਆ ਤਾਂ ਜੋ ਖੰਡ ਮਿੱਲ ਪਿੜਾਈ ਸੀਜਨ 2023-24 ਹੋਰ ਵੀ ਵਧੀਆ
ਨਤੀਜੇ ਪ੍ਰਾਪਤ ਕਰ ਸਕੇ। ਇਸ ਮੌਕੇ 'ਤੇ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਜਾਣਕਾਰੀ
ਦਿੰਦਿਆ ਦੱਸਿਆ ਕਿ ਇਸ ਸਮੇਂ ਮਿੱਲ ਦਾ ਪਿੜਾਈ ਸੀਜਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ
ਮਿੱਲ ਵੱਲੋਂ 11,30,000 ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਗੰਨੇ ਦੀ
ਰਿਕਵਰੀ 9.60% ਪ੍ਰਾਪਤ ਹੋ ਰਹੀ ਹੈ। ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 20 ਜਨਵਰੀ, 2024
ਤੱਕ ਖਰੀਦੇ ਕੀਤੇ ਗਏ ਗੰਨੇ ਦੀ ਬਣਦੀ ਅਦਾਇਗੀ ਆਨਲਾਇਨ ਵਿਧੀ ਰਾਂਹੀ ਕੀਤੀ ਜਾ ਚੁੱਕੀ ਹੈ ਜੋ
ਕਿ ਕੁੱਲ ਖਰੀਦ ਦਾ 91.87% ਬਣਦੀ ਹੈ।