ਬਿਜਨੈਸ ਫਸਟ ਪੋਰਟਲ ਰਾਹੀਂ ਉਦਯੋਗਿਕ ਇਕਾਈਆਂ ਨੂੰ ਦਿੱਤੀਆਂ ਜਾ ਰਹੀਆਂ ਹਨਬਿਹਤਰੀਨ ਸੇਵਾਵਾਂ
ਹੁਸ਼ਿਆਰਪੁਰ, 16 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ
ਵਲੋਂ ਸੂਬੇ ਵਿੱਚ ਉਦਯੋਗਿਕ
ਇਕਾਈਆਂ ਨੂੰ ਪ੍ਰਫੁੱਲਿਤ ਕਰਨ ਅਤੇ ਉਦਯੋਗਾਂ ਨੂੰ ਰਾਹਤ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ
ਹਨ ਅਤੇ ਇਨ੍ਹਾਂ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਵਲੋਂ ਬਿਜਨੈਸ ਫਸਟ ਪੋਰਟਲ ਰਾਹੀਂ ਸਿੰਗਲ
ਵਿੰਡੋ ਸਿਸਟਮ ਚਲਾਇਆ ਜਾ ਰਿਹਾ ਹੈ। ਇਸ ਪੋਰਟਲ ਰਾਹੀਂ ਉਦਯੋਗਿਕ ਇਕਾਈਆਂ ਰੈਗੂਲੇਟਰੀ
ਕਲੀਅਰੈਂਸ ਅਤੇ ਹੋਰ ਸਰਵਿਸਜ਼ ਸਮੇਂ ਸਿਰ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ
ਵਿੱਚ ਅੱਜ ਮੈਸਰਜ ਐਸ.ਆਈ.ਜੀ ਫੂਡ ਪ੍ਰੋਡਕਟਸ, ਜਿਸ ਦੇ ਮਾਲਿਕ ਵੂਮੈਨ ਇੰਟਰਪ੍ਰੀਨਿਊਰ
ਜਸਵਿੰਦਰ ਮਾਨ ਹਨ, ਨੂੰ ਆਪਣਾ ਉਦਯੋਗ ਸਥਾਪਿਤ ਕਰਨ ਲਈ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ
ਗਈ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਰਾਈਟ ਟੂ ਬਿਜਨੈਸ
ਐਕਟ-2020 ਲਾਗੂ ਕੀਤਾ ਗਿਆ ਹੈ। ਉਨ੍ਹਾਂ ਇਸ ਐਕਟ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਉਂਦੇ
ਹੋਏ ਦੱਸਿਆ ਕਿ ਇਸ ਐਕਟ ਤਹਿਤ ਜੋ ਉਦਯੋਗਿਕ ਇਕਾਈਆਂ ਜ਼ਿਲ੍ਹੇ ਦੇ ਅਪਰੂਵਲ ਇੰਡਸਟਰੀਅਲ ਹਲਕੇ
ਤੋਂ ਬਾਹਰ ਆਪਣੀ ਇਕਾਈ ਸਥਾਪਿਤ ਕਰਨਗੀਆਂ, ਉਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਅਤੇ ਜੋ
ਉਦਯੋਗਿਕ ਇਕਾਈਆਂ ਅਪਰੂਵਲ ਇੰਡਸਟਰੀਅਲ ਹਲਕੇ ਵਿੱਚ ਲੱਗਣਗੀਆਂ, ਉਨ੍ਹਾਂ ਨੂੰ ਆਪਣਾ ਉਦਯੋਗ
ਸਥਾਪਿਤ ਕਰਨ ਲਈ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕਰ ਦਿੱਤੀ ਜਾਵੇਗੀ। ਇਨ ਪ੍ਰਿੰਸੀਪਲ ਅਪਰੂਵਲ
ਪ੍ਰਾਪਤ ਹੋਣ ਉਪਰੰਤ ਇਕਾਈ ਆਪਣਾ ਉਦਯੋਗਿਕ ਧੰਦਾ ਸ਼ੁਰੂ ਕਰ ਸਕਦੀ ਹੈ ਅਤੇ ਰੈਗੂਲਰ ਅਪਰੂਵਲ
ਪ੍ਰਾਪਤ ਕਰਨ ਲਈ ਇਕਾਈਆਂ ਨੂੰ 3 ਤੋਂ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ। ਇਨ ਪ੍ਰਿੰਸੀਪਲ
ਅਪਰੂਵਲ ਲੈਣ ਲਈ ਇਕਾਈ ਨੂੰ ਪੰਜਾਬ ਬਿਜਨੈਸ ਫਸਟ ਪੋਰਟਲ 'ਤੇ ਅਪਲਾਈ ਕਰਨਾ ਹੁੰਦਾ ਹੈ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ
ਇੰਡਸਟਰੀਅਲ ਐਂਡ ਬਿਜਨੈਸ ਡਿਵੈਲਪਮੈਂਟ ਪਾਲਿਸੀ ਨੂੰ 2022 ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ
ਇਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਲ 2023-24 ਦੌਰਾਨ ਹੁਣ ਤੱਕ ਜ਼ਿਲ੍ਹੇ ਵਿੱਚ
ਇਨਵੈਸਟਮੈਂਟ ਕਰਨ ਲਈ ਆਨਲਾਈਨ ਪੋਰਟਲ ਅਤੇ 108 ਨਿਵੇਸ਼ਕਾਂ ਵਲੋਂ 1181 ਕਰੋੜ ਰੁਪਏ ਦੀ ਨਵੀਂ
ਇਨਵੈਸਟਮੈਂਟ ਲਈ ਪ੍ਰਸਤਾਵ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਸਾਲ 2023-24 ਦੌਰਾਨ ਸਿੰਗਲ
ਵਿੰਡੋ ਪੋਰਟਲ ਰਾਹੀਂ 144 ਇਕਾਈਆਂ ਨੂੰ ਸਮੇਂ ਸਿਰ ਆਨਲਾਈਨ ਰੈਗੂਲੇਟਰੀ ਕਲੀਅਰੈਂਸ ਅਤੇ
ਵੱਖ-ਵੱਖ ਇਕਾਈਆਂ ਨੂੰ 965 ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਗਈਆਂ ਹਨ। ਜਿਸ ਵਿੱਚ
ਰਜਿਸਟਰੇਸ਼ਨ ਆਫ ਸ਼ਾਪ ਇਸਟੈਬਲਿਸ਼ਮੈਂਟ, ਬੁਆਇਲਰ ਰੀਨਿਊ, ਫਾਇਰ ਐਨ.ਓ.ਸੀ, ਸੋਸਾਇਟੀ
ਰਜਿਸਟਰੇਸ਼ਨ ਟੈਲੀਕਾਮ ਟਾਵਰਾਂ ਸਬੰਧੀ ਮਨਜੂਰੀ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰਧਾਨ
ਮੰਤਰੀ ਰੋਜ਼ਗਾਰ ਸਿਰਜਨ ਯੋਜਨਾਂ (ਪੀ.ਐਮ.ਈ.ਜੀ.ਪੀ.) ਅਤੇ ਪ੍ਰਧਾਨ ਮੰਤਰੀ ਫਾਰਮਾਈਲੇਸ਼ਨ ਆਫ
ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜਜ਼ ਸਕੀਮ (ਪੀ.ਐਮ.ਐਫ.ਐਮ.ਈ.) ਤਹਿਤ ਜ਼ਿਲ੍ਹਾ ਉਦਯੋਗ
ਕੇਂਦਰ ਹੁਸ਼ਿਆਰਪੁਰ ਵੱਲੋਂ ਸਾਲ 2023-24 ਦੌਰਾਨ 120 ਨਵੇਂ ਉਦਮੀਆਂ ਨੂੰ ਆਪਣਾ ਕਾਰੋਬਾਰ
ਸ਼ੁਰੂ ਕਰਨ ਲਈ 1438.98 ਲੱਖ ਰੁਪਏ ਦੇ ਲੋਨ ਅਤੇ 476.20 ਲੱਖ ਰੁਪਏ ਦੀ ਸਬਸਿਡੀ ਮੁਹੱਈਆਂ
ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਦਯੋਗਿਕ
ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਦਮੀਆਂ ਨੂੰ ਇਕ ਸਹਾਇਕ
ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਵੱਧ ਹੈ।