ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ 23 ਲੱਖ ਰੁਪਏ ਦੀ ਰਾਸ਼ੀ ਕੀਤੀ ਜਾਰੀ

ਹੁਸ਼ਿਆਰਪੁਰ, 16 ਜਨਵਰੀ : ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਅੱਜ
ਜ਼ਿਲ੍ਹਾ ਯੋਜਨਾ ਕਮੇਟੀ ਦੇ
ਬੰਧਨਮੁਕਤ ਫੰਡਾਂ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ
ਲਈ 23 ਲੱਖ 4 ਹਜ਼ਾਰ ਰੁਪਏ ਦੀ
ਰਾਸ਼ੀ ਜਾਰੀ ਕੀਤੀ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨੇ
ਦੱਸਿਆ ਕਿ ਵਿਕਾਸ ਕਾਰਜਾਂ ਲਈ ਬਲਾਕ ਦਸੂਹਾ ਨੂੰ 5 ਕੰਮਾਂ ਲਈ 7 ਲੱਖ ਰੁਪਏ, ਬਲਾਕ
ਮੁਕੇਰੀਆਂ ਨੂੰ 4 ਕੰਮਾਂ ਲਈ 14.04 ਲੱਖ ਰੁਪਏ ਅਤੇ ਬਲਾਕ ਭੂੰਗਾ ਨੂੰ ਇਕ ਕੰਮ
ਲਈ ਦੋ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।