ਕੰਢੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਨਵੇਂ ਸਾਲ ਦਾ ਦਿੱਤਾ ਤੋਹਫ਼ਾ - -ਕਮਾਹੀ ਦੇਵੀ ਤੋਂ ਚੰਡੀਗੜ੍ਹ ਲਈ ਸਰਕਾਰੀ ਬੱਸ ਸੇਵਾ ਸ਼ੁਰੂ

ਮਹੰਤ ਰਾਜਗਿਰੀ ਅਤੇ ਵਿਧਾਇਕ ਘੁੰਮਣ ਨੇ ਝੰਡੀ ਦੇ ਕੇ ਬੱਸ ਨੂੰ ਕੀਤਾ ਰਵਾਨਾ
ਦਸੂਹਾ/ਹੁਸ਼ਿਆਰਪੁਰ, 13 ਜਨਵਰੀ :ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਦੀਆਂ ਅਣਥੱਕ
ਕੋਸ਼ਿਸ਼ਾਂ ਸਦਕਾ
ਪੰਜਾਬ ਸਰਕਾਰ ਵੱਲੋਂਕੰਢੀ ਖੇਤਰ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ
ਕਮਾਹੀ ਦੇਵੀ ਤੋਂ ਰਾਜਧਾਨੀ
ਚੰਡੀਗੜ੍ਹ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
ਮਹੰਤ ਸ੍ਰੀ ਸ੍ਰੀ108 ਰਾਜਗਿਰੀ ਅਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਬੱਸ ਨੂੰ ਝੰਡੀ ਦੇ
ਕੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ
ਕਿਹਾ ਕਿ ਕੰਢੀ ਦੇ ਲੋਕਾਂ ਨੂੰ ਸਰਕਾਰੀ ਬੱਸ ਸੇਵਾ ਦੀ ਸਹੂਲਤ ਪ੍ਰਦਾਨ ਕਰਕੇ ਉਨ੍ਹਾਂ ਦੀ
ਟ੍ਰਾਂਸਪੋਰਟ ਦੀ ਸਮੱਸਿਆ ਨੂੰ ਦੂਰ ਕਰਕੇ ਉਨ੍ਹਾਂ ਆਪਣਾ ਵਾਅਦਾ ਪੂਰਾ ਕੀਤਾ ਹੈ। ਵਿਧਾਇਕ ਨੇ
ਕਿਹਾ ਲੋਕਾਂ ਨੂੰ ਰਾਜਧਾਨੀ ਚੰਡੀਗੜ੍ਹ ਜਾਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ
ਪਰ ਹੁਣ ਸਰਕਾਰੀ ਬੱਸ ਰਾਹੀਂ ਕਮਾਹੀ ਦੇਵੀ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ ਦਾ ਇਲਾਕੇ ਦੇ
ਵਿਦਿਆਰਥੀਆਂ, ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਇਸ ਮੌਕੇ
ਮਹੰਤ ਸ੍ਰੀ ਸ੍ਰੀ 108 ਰਾਜਗਿਰੀ ਨੇ ਬੱਸ ਸੇਵਾ ਸ਼ੁਰੂ ਕਰਨ 'ਤੇ ਵਿਧਾਇਕ ਕਰਮਬੀਰ ਸਿੰਘ
ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਰਾਜਧਾਨੀ ਚੰਡੀਗੜ੍ਹ ਜਾਣ ਲਈ
ਬਹੁਤ ਮੁਸ਼ਕਲਾਂ ਆਉਂਦੀਆਂ ਸਨ ਪਰੰਤੂ ਕੰਢੀ ਖੇਤਰ ਕਮਾਹੀ ਦੇਵੀ ਦੇ ਆਸਪਾਸ ਦੇ ਪਿੰਡਾਂ ਦੇ
ਲੋਕਾਂ ਨੂੰ ਇਹ ਸੌਗਾਤ ਮਿਲਣ ਨਾਲ ਵੱਡੀ ਰਾਹਤ ਮਿਲੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ
ਗੁਰਬਚਨ ਸਿੰਘ ਡਡਵਾਲ ਸੇਵਾਮੁਕਤ ਐਸ ਡੀ ਓ, ਬਲਾਕ ਪ੍ਰਧਾਨ ਸ਼ੱਭੂ ਦੱਤ , ਰਵਿੰਦਰ ਸ਼ਰਮਾ
ਕਮਾਹੀ ਦੇਵੀ, ਰਮਨ ਗੋਲਡੀ , ਬੌਬੀ ਕੌਸ਼ਲ ਦਾਤਾਰਪੁਰ , ਸ਼ਿਵਮ ਤਲੂਜਾ , ਕੁਲਦੀਪ ਸਰਪੰਚ,
ਸੰਜੀਵ ਕੁਮਾਰ ਸੰਜੂ, ਸੰਦੀਪ ਕੌਲ, ਕਮਲ ਕਿਸ਼ੋਰ ਕਾਲੂ, ਰਾਮ ਪਾਲ ਡੁਗਰਾਲ, ਪਰਮਜੀਤ
ਭੰਬੋਤਾੜ, ਧਰਮਵੀਰ ਟੋਹਲੂ , ਸ਼ਿਵ ਕੁਮਾਰ, ਜਗਦੀਪ ਸੰਸਾਰਪੁਰ, ਬਿੱਟੂ ਪੰਡਤ ਸ਼ੰਗਵਾਲ,
ਜਰਨੈਲ ਸਿੰਘ, ਰਾਹੁਲ ਗਰੇਭਾਟੀ, ਗਗਨ ਚੀਮਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ
ਹਾਜ਼ਰ ਸਨ।