ਢਾਹਾਂ ਕਲੇਰਾਂ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਨੂੰ
ਬੰਗਾ 31 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਦੁਪਿਹਰ ਤੱਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆਂ ਨੂੰ ਦਿੱਤੀ । ਕੈਂਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਸ ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਇਹ ਫਰੀ ਕੈਂਸਰ ਚੈੱਕਅਪ ਕੈਂਪ ਲੱਗੇਗਾ । ਜਿਸ ਵਿਚ ਮਰੀਜ਼ਾਂ ਦਾ ਮੁਫਤ ਚੈਕਅੱਪ ਹੋਵੇਗਾ ਅਤੇ ਲੋੜਵੰਦਾਂ ਦੇ ਸ਼ੂਗਰ ਟੈਸਟ ਵੀ ਮੁਫਤ ਕੀਤੇ ਜਾਣਗੇ। ਮੁਫਤ ਜਾਂਚ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਕੈਂਸਰ ਸਕਰੀਨਿੰਗ ਦੇ ਵਿਸ਼ੇਸ਼ ਤਿੰਨ ਟੈਸਟ ਸੀ ਏ 125, ਪੀ.ਐਸ.ਏ., ਸੀ.ਈ.ਏ. ਟੈਸਟਾਂ ਨੂੰ ਕਰਵਾਉਣ 'ਤੇ 50% ਦੀ ਵੱਡੀ ਛੋਟ ਦਿੱਤੀ ਜਾਵੇਗੀ । ਸ. ਢਾਹਾਂ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਿਰ ਡਾ. ਨਵਦੀਪ ਸਿੰਘ ਐਮ ਡੀ, ਡੀ ਆਰ ਐਨ ਬੀ ਅਤੇ ਡਾ ਰਾਹੁਲ ਚੌਧਰੀ ਐਮ ਡੀ ਰੇਡੀਏਸ਼ਨ ਇਸ ਕੈਂਪ ਵਿਚ ਮਰੀਜ਼ਾਂ ਦਾ ਫਰੀ ਚੈੱਕਅਪ ਕਰਨਗੇ । ਉਹਨਾਂ ਨੇ ਲੋੜਵੰਦ ਮਰੀਜ਼ਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਲੱਗ ਰਹੇ ਮੁਫਤ ਕੈਂਸਰ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਕੈਂਪ ਦੀ ਜਾਣਕਾਰੀ ਦੇਣ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ :- ਢਾਹਾਂ ਕਲੇਰਾਂ ਵਿਖੇ 3 ਫਰਵਰੀ ਨੂੰ ਲੱਗ ਰਹੇ ਫਰੀ ਕੈਂਸਰ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ