ਹੁਸ਼ਿਆਰਪੁਰ, 19 ਜਨਵਰੀ :ਪ੍ਰਧਾਨ ਮੰਤਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ
ਪ੍ਰਧਾਨ ਮੰਤਰੀ ਫੰਡ ਦੇ ਤਹਿਤ
ਪਰਫਾਰਮਿੰਗ ਆਰਟ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ। ਇਕ ਮਹੀਨੇ ਦੀ ਇਸ ਵਰਕਸ਼ਾਪ ਦੌਰਾਨ
ਵਿਦਿਆਰਥੀ ਪੰਜਾਬੀ ਲੋਕ ਨਾਚ ਭੰਗੜੇ ਦੀ ਸਿਖਲਾਈ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਇਸ ਪਰਫਾਰਮਿੰਗ ਆਰਟ ਵਰਕਸ਼ਾਪ ਵਿਚ 35 ਵਿਦਿਆਰਥੀ
ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਯੁਵਾ ਪੁਰਸਕਾਰ ਵਿਜੇਤਾ ਪਰਮੋਦ ਸ਼ਰਮਾ
ਕੋਆਰਡੀਨੇਟਰ, ਤਾਰਿਕ ਸ਼ਰਮਾ ਸਹਾਇਕ ਕੋਆਰਡੀਨੇਟਰ ਅਤੇ ਪ੍ਰਿੰਸ ਕੁਮਾਰ ਢੋਲਕ ਮਾਸਟਰ ਟ੍ਰੇਨਰ
ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਕੂਲਾਂ
ਨੂੰ ਵੱਖ-ਵੱਖ ਗਤੀਵਿਧੀਆਂ ਲਈ ਫੰਡ ਮਨਜ਼ੂਰ ਕੀਤੇ ਹਨ।
ਉਦਘਾਟਨੀ ਸਮਾਰੋਹ ਮੌਕੇ ਸੰਜੀਵ ਭੁੱਲਰ ਸੀਨੀਅਰ ਮੋਸਟ ਅਧਿਆਪਕ, ਭਾਰਤ ਜਸਰੋਟੀਆ ਸੰਗੀਤ
ਅਧਿਆਪਕ, ਸੀਤਾ ਰਾਮ ਬਾਂਸਲ ਸਮੇਤ ਹੋਰ ਸਟਾਫ਼ ਮੈਂਬਰ ਅਤੇ 35 ਪ੍ਰਤੀਯੋਗੀ ਹਾਜ਼ਰ ਸਨ।