ਨਵਾਂਸ਼ਹਿਰ, 5 ਮਾਰਚ :- ਜ਼ਿਲ੍ਹਾ ਪੁਲਿਸ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ ਕੇਵਲ ਮਹਿਲਾਵਾਂ ਲਈ ਲਾਏ 'ਰਾਹਤ ਕੈਂਪ' ਦੌਰਾਨ 5 ਅਜਿਹੇ ਜੋੜਿਆਂ ਨੂੰ ਆਪਸ ਵਿੱਚ ਮਿਲਾਇਆ, ਜੋ ਕਿ ਆਪਣੇ ਰਿਸ਼ਤਿਆਂ ਨੂੰ ਖਤਮ ਕਰਨ ਦੇ ਰਾਹ 'ਤੇ ਚੱਲ ਰਹੇ ਸਨ।
ਐਸ ਐਸ ਪੀ ਕੰਵਰਦੀਪ ਕੌਰ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨਾਂ 'ਚ ਤੇ ਮਹਿਲਾ ਵਿੰਗ ਕੋਲ ਚੱਲ ਰਹੀਆਂ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਦਰਜ ਮੁਕੱਦਮਿਆਂ ਨੂੰ ਅੱਜ ਪਹਿਲ ਦਿੱਤੀ ਗਈ। ਜ਼ਿਲ੍ਹੇ ਵਿੱਚ ਅਜਿਹੇ 70 ਮਾਮਲਿਆਂ ਦੀ ਸ਼ਨਾਖ਼ਤ ਕਰਕੇ, ਉਨ੍ਹਾਂ ਨੂੰ ਪੁਰਾਣੇ ਐਸ ਐਸ ਪੀ ਦਫ਼ਤਰ ਵਿਖੇ ਬੁਲਾਇਆ ਗਿਆ ਸੀ। ਇਨ੍ਹਾਂ ਵਿੱਚੋਂ 57 ਮਾਮਲਿਆਂ 'ਚ ਦੋਵੇਂ ਧਿਰਾਂ ਹਾਜ਼ਰ ਹੋ ਗਈਆਂ। ਹਾਜ਼ਰ ਸ਼ਿਕਾਇਤ ਕਰਤਾਵਾਂ ਅਤੇ ਉਤਰਵਾਦੀਆਂ 'ਚੋਂ 46 ਦੇ ਮਾਮਲੇ ਮੌਕੇ 'ਤੇ ਹੀ ਨਿਪਟਾਉਣ 'ਚ ਸਫ਼ਲਤਾ ਮਿਲ ਗਈ ਅਤੇ ਇਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ।
ਉਨ੍ਹਾਂ ਇਨ੍ਹਾਂ ਮਾਮਲਿਆਂ 'ਚੋਂ ਪੰਜ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਮਾਮਲਿਆਂ ਵਿੱਚ ਤਾਂ ਐਫ ਆਈ ਆਰ ਤੱਕ ਦਰਜ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਰਾਹਤ ਕੈਂਪ ਦੀ ਸਭ ਤੋਂ ਵੱਡੀ ਸਫ਼ਲਤਾ ਇਨ੍ਹਾਂ ਤਿੰਨਾਂ ਐਫ ਆਈ ਆਰਜ਼ ਦਾ ਆਪਸੀ ਤੌਰ 'ਤੇ ਨਿਪਟਾਰਾ ਕਰਦਿਆਂ, ਤਿੰਨਾਂ ਟੁੱਟੇ ਘਰਾਂ ਨੂੰ ਮੁੜ ਤੋਂ ਜੋੜਨ ਦਾ ਫੈਸਲਾ ਦੋਵਾਂ ਧਿਰਾਂ ਨੇ ਕੌਂਸਲਿੰਗ ਬਾਅਦ ਲਿਆ।
ਇਸ ਤੋਂ ਵੀ ਅੱਗੇ ਦੋ ਵਿਵਾਹਕ ਝਗੜਿਆਂ ਦੀਆਂ ਦਰਖਾਸਤਾਂ ਜਿਨ੍ਹਾਂ 'ਚ ਇੱਕ ਜੋੜਾ ਡੇਢ ਸਾਲ ਤੋਂ ਅਤੇ ਇੱਕ ਜੋੜਾ ਪੰਜ ਸਾਲ ਤੋਂ ਵੱਖਰੇ ਰਸਤੇ ਕਰੀ ਬੈਠਾ ਸੀ, ਉਨ੍ਹਾਂ ਨੂੰ ਸੁਣਵਾਈ ਵਾਲੀ ਥਾਂ ਤੋਂ ਹੀ ਇੱਕ ਕਰਕੇ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਉਹ ਖੁਦ, ਐਸ ਪੀ (ਐਚ) ਮਨਵਿੰਦਰ ਬੀਰ ਸਿੰਘ, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਏ ਐਸ ਪੀ (ਸਿਖਲਾਈ ਅਧੀਨ) ਜਸਰੂਪ ਕੌਰ ਆਈ ਪੀ ਐਸ, ਡੀ ਐਸ ਪੀ (ਕ੍ਰਾਈਮ ਅਗੇਂਸਟ ਵਿਮੈਨ), ਡੀ ਐਸ ਪੀ (ਸਪੈਸ਼ਲ ਬ੍ਰਾਂਚ), ਤਿੰਨਾਂ ਸਬ ਡਵੀਜ਼ਨਾਂ ਦੇ ਡੀ ਐਸ ਪੀ, ਤਿੰਨਾਂ ਸਬ ਡਵੀਜ਼ਨਾਂ ਦੇ ਮਹਿਲਾ ਥਾਣਿਆਂ ਦੀਆਂ ਇੰਚਾਰਜਾਂ ਇਨ੍ਹਾਂ ਮਾਮਲਿਆਂ ਨੂੰ ਨਿਪਟਾਉਣ ਲਈ ਮੌਕੇ 'ਤੇ ਮੌਜੂਦ ਰਹੇ।
ਐਸ ਐਸ ਪੀ ਅਨੁਸਾਰ ਭਾਵੇਂ ਇਹ ਰਾਹਤ ਕੈਂਪ ਪਹਿਲਾਂ ਵੀ ਸਮੇਂ-ਸਮੇਂ ਲੱਗਦੇ ਆ ਰਹੇ ਹਨ ਪਰ ਅੱਜ ਜਿਸ ਤਰ੍ਹਾਂ ਦੀ ਸਫ਼ਲਤਾ ਇਨ੍ਹਾਂ ਪੰਜ ਘਰਾਂ ਨੂੰ ਜੋੜ ਕੇ ਮਿਲੀ ਹੈ, ਉਸ ਤੋਂ ਇਨ੍ਹਾਂ ਦੀ ਵੱਡੀ ਸਫ਼ਲਤਾ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਅਗਲੇ ਦਿਨਾਂ ਵਿੱਚ ਵੀ ਅਜਿਹੇ ਮਾਮਲਿਆਂ ਨੂੰ ਵਿਸ਼ੇਸ਼ ਤਰਜੀਹ ਦਿੰਦਿਆਂ, ਔਰਤਾਂ ਨਾਲ ਸਬੰਧਤ ਮਾਮਲੇ ਵੱਖਰੇ ਤੌਰ 'ਤੇ ਨਿਪਟਾਏ ਜਾਣ।