​12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ : ਪੰਜਾਬ ਟੀਮ ਦੀ ਲਈ 31 ਸੰਭਾਵਿਤ ਖਿਡਾਰਨਾਂ ਦੀ ਚੌਣ

ਜਲੰਧਰ/ਅੰਮ੍ਰਿਤਸਰ, 3 ਮਾਰਚ:-  23 ਮਾਰਚ ਤੋਂ ਆਂਧਰਾ ਪ੍ਰਦੇਸ਼ ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਪੰਜਾਬ ਭਰ ਤੋਂ 31 ਸੰਭਾਵਿਤ ਖਿਡਾਰਨਾਂ ਦੀ ਚੌਣ ਕੀਤੀ ਗਈ ਹੈ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਕੰਕੀਦਾ (ਆਂਧਰਾ ਪ੍ਰਦੇਸ਼) ਵਿਖੇ ਮਿਤੀ 23 ਮਾਰਚ ਤੋਂ 3 ਅਪ੍ਰੈਲ, 2022 ਤਕ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਮਹਿਲਾ ਹਾਕੀ ਟੀਮ ਦੀ ਚੌਣ ਲਈ ਟ੍ਰਾਈਲ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਸਟਰੋਟਰਫ ਹਾਕੀ ਮੈਦਾਨ ਕਰਵਾਏ । ਹਾਕੀ ਪੰਜਾਬ ਦੀ ਐਡਹੱਕ ਕਮੇਟੀ ਵੱਲੋਂ ਗਠਿਤ ਕ੍ਰਮਵਾਰ ਦ੍ਰੋਣਾਚਾਰੀਆ ਅਵਾਰਡੀ ਬਲਦੇਵ ਸਿੰਘ, ਓਲੰਪੀਅਨ ਹਰਦੀਪ ਗਰੇਵਾਲ ਸਿੰਘ, ਓਲੰਪੀਅਨ,  ਸੁਖਜੀਤ ਕੌਰ, ਰਾਜਬੀਰ ਕੌਰ, ਯੋਗਿਤਾ ਬਲੀ, ਨਿਰਮਲ ਸਿੰਘ (ਸਾਰੇ ਸਾਬਕਾ ਅੰਤਰਰਾਸਟਰੀ ਖਿਡਾਰੀ) ਅਤੇ ਅੰਕਿਤਾ ਅਧਾਰਿਤ ਚੌਣ ਕਮੇਟੀ ਵੱਲੋਂ ਪੰਜਾਬ ਜੂਨੀਅਰ ਮਹਿਲਾ ਹਾਕੀ  ਟੀਮ ਵਾਸਤੇ 31 ਸੰਭਾਵਿਤ ਖਿਡਾਰਨਾਂ, ਖਿਡਾਰਨਾਂ ਜਿਹਨਾਂ ਵਿਚ ਮਨਪ੍ਰੀਤ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਅਮਰੀਨ ਹਾਮਿਦ, ਚਵਾਂਗ ਤਮਾਂਗ, ਵੈਸ਼ਾਲੀ ਸ਼ਰਮਾ, ਅਮਨਦੀਪ ਕੌਰ, ਸਨੇਹਾ ਸੱਭਰਵਾਲ, ਅੰਜਲੀ ਪਵਾਰ, ਸਮਨਦੀਪ, ਦੀਪਿਕਾ, ਪਲਕ, ਸੰਜਨਾ, ਸੁਖਪ੍ਰੀਤ ਕੌਰ, ਖੁਸ਼ੀ, ਕਿਰਨਪ੍ਰੀਤ, ਜਸ਼ਨਪ੍ਰੀਤ, ਮੁਸਕਾਨਪ੍ਰੀਤ ਕੌਰ, ਸਵੇਨਾ, ਸੋਮਾ, ਸੁਖਵੀਰ ਕੌਰ, ਮਿਤਾਲੀ, ਸਿਮਰਨਜੀਤ, ਧਰਮਾ, ਜੈਸਮੀਨ, ਰੁਪਿੰਦਰ, ਸੁਖਪ੍ਰੀਤ, ਮਹਿਕਪ੍ਰੀਤ, ਰੁਪਿੰਦਰ, ਗੁੰਜਨ ਅਤੇ ਦਿਵਿਆ ਦੀ ਚੌਣ ਕੀਤੀ ਗਈ ਹੈ । ਓਲੰਪੀਅਨ ਸ਼ੰਮੀ ਅਨੁਸਾਰ ਇਹਨਾਂ ਚੁਣੀਆਂ ਗਈਆਂ 31 ਸੰਭਾਵਿਤ ਖਿਡਾਰਨਾਂ ਦਾ 15 ਦਿਨਾਂ ਲਈ ਕੋਚਿੰਗ ਕੈਂਪ ਲਗਾਉਣ ਤੋਂ ਬਾਦ, ਇਹਨਾਂ ਖਿਡਾਰਨਾਂ ਵਿਚੋਂ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਾਵੇਗੀ ।
ਤਸਵੀਰ : 31 ਸੰਭਾਵਿਤ ਖਿਡਾਰੀ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਮੈਂਬਰ ਐਡਹਾਕ ਕਮੇਟੀ ਅਤੇ ਚੋਣ ਕਮੇਟੀ ਦੇ ਮੈਂਬਰ ਨਾਲ ਦਿਖਾਈ ਦੇ ਹਨ।