ਪਿੰਡ ਚੱਕ ਸਿੰਘਾ ਵਿਖੇ ਲੱਗੇ 10 ਵੇਂ ਫਰੀ ਅੱਖਾਂ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 400 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਬੰਗਾ/ਚੱਕ ਸਿੰਘਾ 13 ਮਾਰਚ : ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 10ਵਾਂ ਸਲਾਨਾ ਫਰੀ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ  ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ ਜਿਸ ਦਾ ਲੋੜਵੰਦ 400 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ਕੈਂਪ ਦਾ ਉਦਘਾਟਨ  ਭਾਈ ਸਤਨਾਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ  ਪਿੰਡ ਚੱਕ ਸਿੰਘਾਂ  ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਲਾਕੇ  ਦੇ  ਲੋੜਵੰਦਾਂ ਲਈ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਲਗਾਉਣ ਦਾ ਨੇਕ ਕਾਰਜ ਕਰਨ ਲਈ ਐਨ ਆਰ ਆਈ ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਉੱਦਮਾਂ ਦੀ ਭਾਰੀ ਪ੍ਰਸੰਸਾ ਕੀਤੀਇਸ ਮੌਕੇ  ਡਾ. ਟੀ ਅਗਰਵਾਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ ਆਰ ਆਈ ਵੀਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਕੈਪਾਂ ਰਾਹੀ ਮਹੁੱਈਆ ਕਰਵਾਈਆਂ ਜਾਂਦੀਆਂ ਮੈਡੀਕਲ ਇਲਾਜ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ । 10ਵੇਂ ਸਲਾਨਾ ਸਲਾਨਾ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਟੀ ਅਗਰਵਾਲ ਦੀ ਅਗਵਾਈ ਹੇਠ ਨੇ ਟੀਮ ਵੱਲੋਂ ਕੈਂਪ ਵਿਚ ਆਏ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾਕੈਂਪ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । 10ਵੇਂ ਸਲਾਨਾ ਅੱਖਾਂ ਦੇ ਅਤੇ ਜਰਨਲ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਭਾਈ ਸਤਨਾਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ  ਪਿੰਡ ਚੱਕ ਸਿੰਘਾਂ, ਭਾਈ ਕਸ਼ਮੀਰ ਸਿੰਘ ਖਜ਼ਾਨਚੀ, ਸਰਪੰਚ ਕੁਲਦੀਪ ਸਿੰਘ, ਭੈਣਜੀ ਬਲਬੀਰ ਕੌਰ ਮਜਾਰਾ ਖੁਰਦ,  ਭਾਈ ਸਿਮਰਪ੍ਰੀਤ ਸਿੰਘ ਜੈਤੋ, ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ

ਫੋਟੋ ਕੈਪਸ਼ਨ : ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ  ਪਿੰਡ ਚੱਕ ਸਿੰਘਾਂ ਵਿਖੇ ਲੱਗੇ ਅੱਖਾਂ ਅਤੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਕੈਂਪ ਦਾ ਉਦਘਾਟਨ  ਕਰਦੇ ਹੋਏ ਭਾਈ ਸਤਨਾਮ ਸਿੰਘ ਪ੍ਰਧਾਨ ਨਾਲ ਹਨ  ਕਸ਼ਮੀਰ ਸਿੰਘ, ਸਰਪੰਚ ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ