ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਜੀਤ ਕਾਹਮਾ ਨੂੰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ

ਨਵਾਂਸ਼ਹਿਰ 27 ਮਾਰਚ:- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਪਰਮਜੀਤ ਕਾਹਮਾ ਨੂੰ ਪਿੰਡ ਕਾਹਮਾ ਦੇ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇੱਥੇ ਵਰਨਣਯੋਗ ਹੈ ਕਿ 22 ਮਾਰਚ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ।ਸ਼ਰਧਾਂਜਲੀ ਭੇਟ ਕਰਦੇ ਹੋਏ ਸੀ ਪੀ ਆਈ( ਐਮ ਐਲ)ਐਨ ਡੀ ਦੇ ਸੀਨੀਅਰ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਜਿਲਾ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਸੀ ਪੀ ਆਈ (ਐਮ) ਦੇ ਆਗੂ ਦਰਸ਼ਨ ਸਿੰਘ ਮੱਟੂ ,ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦੇ ਆਗੂ ਹਰਭਗਵਾਨ ਭੀਖੀ,ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਪਰਮਜੀਤ ਕਾਹਮਾ ਹਿੰਮਤੀ, ਦਲੇਰ ਅਤੇ ਅਗਵਾਈ ਦੇਣ ਵਾਲੇ ਜੁਝਾਰੂ ਆਗੂ ਸਨ।ਉਹਨਾਂ ਦੀ ਅਗਵਾਈ ਵਿਚ ਪੀ ਐਸ ਯੂ ਨੇ ਕਈ ਘੋਲ ਲੜੇ।ਉਹ ਫੁੱਟਬਾਲ ਦੇ ਚੰਗੇ ਖਿਡਾਰੀ ਅਤੇ ਸੁਲਝੇ ਹੋਏ ਕਵੀ ਸਨ।ਉਹਨਾਂ ਦੇ ਤੁਰ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਮਾਜ ਸੇਵੀ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਦੇ ਪ੍ਰਧਾਨ ਡਾਕਟਰ ਸੁਰਜੀਤ ਜੱਜ,ਪ੍ਰਿੰਸੀਪਲ ਜਸਪਾਲ ਸਿੰਘ, ਸਵਿੰਦਰ ਸਿੰਘ ਬੈਂਸ ਸੇਵਾ ਮੁਕਤ ਐਸ ਪੀ, ਸਵਰਨ ਸਿੰਘ ਕਾਹਮਾ ਨੰਬਰਦਾਰ,ਕਾਂਗਰਸ ਪਾਰਟੀ ਦੇ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਪੀ ਐਫ ਏ ਦੇ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਫੁਟਬਾਲ ਟੂਰਨਾਮੈਂਟ ਕਮੇਟੀ ਬੰਗਾ ਦੇ ਵਿੱਤ ਸਕੱਤਰ ਸਨ ਅਤੇ ਬੰਗਾ ਵਿਖੇ ਹਰ ਸਾਲ ਕਰਵਾਏ ਜਾਂਦੇ ਸੂਬਾ ਪੱਧਰੀ ਫੁਟਬਾਲ ਟੂਰਨਾਮੈਂਟ ਨੂੰ ਉਹਨਾਂ ਦੀ ਵਿਸ਼ੇਸ਼ ਦੇਣ ਹੈ ਜਿਸਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ, ਦੋਆਬਾ ਫੁਟਬਾਲ ਕਲੱਬ ਖੇੜਾ(ਮਾਹਲ ਪੁਰ)ਪਲਸ ਮੰਚ, ਡੀ ਐਫ ਏ ਸ਼ਹੀਦ ਭਗਤ ਸਿੰਘ ਨਗਰ, ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜੇ ਗਏ। ਇਸ ਮੌਕੇ ਦਰਸ਼ਨ ਸਿੰਘ, ਸੁੱਚਾ ਸਿੰਘ, ਅਮਰਜੀਤ ਸਿੰਘ, ਸੁਨੀਤਾ ਕਾਹਮਾ, ਉਹਨਾਂ ਦੇ ਪੁੱਤਰ ਸਚਿਨ ਕਾਹਮਾ ਅਤੇ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।
ਕੈਪਸ਼ਨ:ਪਰਮਜੀਤ ਕਾਹਮਾ ਨੂੰ ਸ਼ਰਧਾਲੂਆਂ ਭੇਂਟ ਕਰਦੇ ਹੋਏ ਆਗੂ ਅਤੇ ਲੋਕਾਂ ਦਾ ਇਕੱਠ।