ਨਵਾਂਸ਼ਹਿਰ, 26 ਮਾਰਚ: ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਅੱਜ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਲੋਕਾਂ ਦੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਜ਼ਿਲ੍ਹੇ ਦੇ ਹਰੇਕ ਥਾਣਾ/ਯੁੂਨਿਟਾਂ ਵਿੱਚ ''ਸਪੈਸ਼ਲ ਰਾਹਤ ਕੈਂਪਾਂ'' ਦਾ ਆਯੋਜਨ ਕੀਤਾ ਗਿਆ। ਇਹਨਾਂ ਕੈਂਪਾਂ ਦੌਰਾਨ ਦਰਖਾਸਤਕਰਤਾਵਾਂ ਨੂੰ ਵੱਖ-ਵੱਖ ਥਾਣਿਆਂ/ਯੁੂਨਿਟਾਂ ਵਿੱਚ ਬੁਲਾ ਕੇ ਸੀਨੀਅਰ ਅਫਸਤਾਂ ਰਾਹੀਂ ਸੁਣਿਆ ਗਿਆ ਅਤੇ ਮੌਕੇ 'ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਸੁਖਾਵੇਂ ਢੰਗ ਨਾਲ ਨਿਪਟਾਰਾ ਕੀਤਾ ਗਿਆ।
ਇਹਨਾਂ ਕੈਂਪਾਂ ਤਹਿਤ ਕੁੱਲ 266 ਦਰਖਾਸਤਾਂ ਨਾਲ ਸਬੰਧਤ ਪਾਰਟੀਆ ਨੂੰ ਸੁਣਵਾਈ ਲਈ ਬੁੁਲਾਇਆ ਗਿਆ ਸੀ, ਜਿਹਨਾਂ ਵਿੱਚੋਂ ਕੁੱਲ 181 ਦਰਖਾਸਤਾਂ (ਜਿਹਨਾਂ ਵਿੱਚ ਘਰੇਲੂ ਝਗੜ੍ਹਿਆਂ, ਜਮੀਨੀ ਮਸਲਿਆਂ ਅਤੇ ਆਰਥਿਕ ਅਪਰਾਧ ਨਾਲ ਸਬੰਧਤ) ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ।
ਇਹਨਾਂ ਕੈਪਾਂ ਦਾ ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖੁਦ ਵੱਖ-ਵੱਖ ਥਾਣਿਆਂ ਵਿੱਚ ਜਾ ਕੇ ਜਾਇਜਾ ਲਿਆ ਗਿਆ ਤੇ ਮੌਕੇ 'ਤੇ ਕੁੱਝ ਮਾਮਲਿਆਂ ਨੂੰ ਆਪ ਸੰਜੀਦਗੀ ਨਾਲ ਸੁਣ ਕੇ ਨਿਪਟਾਰਾ ਕੀਤਾ ਗਿਆ ਅਤੇ ਅਫ਼ਸਰਾਂ ਨੂੰ ਅਜਿਹੇ ਮਾਮਲਿਆਂ ਨੂੰ ਪਹਿਲ ਕਦਮੀ ਨਾਲ ਹੱਲ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਇਹ ਰਾਹਤ ਕੈਂਪ ਭਵਿੱਖ ਵਿੱਚ ਵੀ, ਇਸੇ ਹੀ ਤਰ੍ਹਾਂ ਜਾਰੀ ਰਹਿਣਗੇ ਤਾਂ ਜੋ ਆਮ ਜਨਤਾ ਨੁੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਨਿਜਾਤ ਦੁਆਈ ਜਾ ਸਕੇ ਅਤੇ ਥਾਣਿਆਂ/ਦਫਤਰਾਂ ਵਿੱਚ ਵਾਰ-ਵਾਰ ਆਉਣ/ਜਾਣ ਦੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ।