ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀਆਂ
ਵੱਖ ਵੱਖ ਸੰਸਥਾਵਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਕਰਮਚਾਰੀ ਸਨਮਾਨਿਤ
ਬੰਗਾ : 30 ਮਾਰਚ :- ( ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀਆਂ ਵੱਖ ਵੱਖ ਸੰਸਥਾਵਾਂ ਵਿਚ ਪਿਛਲੇ ਲੰਬੇ ਅਰਸੇ ਤੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਜਿਹਨਾਂ ਵਿਚ ਪਿਛਲੇ 37 ਤੋਂ ਫੁੱਲਾਂ ਵਾਂਗ ਖਿੜੇ ਰਹਿਣ ਵਾਲੇ ਮਾਲੀ ਉਮ ਪ੍ਰਕਾਸ਼, ਸ਼ਾਂਤ ਸੁਭਾਅ ਵਾਲੇ ਡਰਾਈਵਰ ਪਰਮਜੀਤ ਸਿੰਘ ਪਿੰਡ ਢਾਹਾਂ, ਰਿਸੈੱਪਸ਼ਨਿਸਟ ਅਮਰਜੀਤ ਕੌਰ ਉਰਫ ਪਿੰਕੀ, ਹੱਸਮੁੱਖ ਸੁਭਾਅ ਦੇ ਮਾਲਕ ਬਿੰਦੂ ਬਹਾਦਰ ਮੈੱਸ ਇੰਚਾਰਜ, ਅੱਖਾਂ ਦੇ ਵਿਭਾਗ ਦੇ ਇੰਚਾਰਜ ਦਲਜੀਤ ਕੌਰ ਪੰਨੂੰ, ਸਹਾਇਕ ਸਕਿਉਰਿਟੀ ਇੰਚਾਰਜ ਸੁਰਜੀਤ ਸਿੰਘ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੈਥ ਅਧਿਆਪਕ ਲਾਲ ਚੰਦ ਔਜਲਾ, ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਸਫਾਈ ਸੇਵਕਾ ਜਸਵਿੰਦਰ ਕੌਰ, ਰੇਡੀਉਲੋਜੀ ਵਿਭਾਗ ਦੇ ਇੰਚਾਰਜ ਵੇਦ ਪ੍ਰਕਾਸ਼, ਟਰੱਸਟ ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਲਾਇਬਰੇਰੀ ਇੰਚਾਰਜ ਰਣਜੀਤ ਕੌਰ ਰਿਆਤ, ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਨੱਕ ਕੰਨ ਗਲੇ ਦੇ ਮਾਹਿਰ ਡਾ. ਮਹਿਕ ਅਰੋੜਾ, ਹਸਪਤਾਲ ਦੇ ਆਈ ਸੀ ਯੂ ਦੇ ਸੁਪਰਵਾਈਜ਼ਰ ਸਟਾਫ਼ ਨਰਸ ਗੁਰਪ੍ਰੀਤ ਕੌਰ ਅਤੇ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਲਈ ਚੱਲ ਰਹੇ ਲੰਗਰ ਦੇ ਇੰਚਾਰਜ ਉਮ ਬਹਾਦਰ ਵਿਸ਼ਕਰਮਾ ਨੂੰ ਸਤਿਕਾਰ ਸਹਿਤ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਟਰੱਸਟ ਦੇ ਸਭ ਤੋਂ ਪਹਿਲੇ ਮੁੱਢਲੇ ਮੈਂਬਰ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੂੰ ਉਨ੍ਹਾਂ ਦੀ ਟਰੱਸਟ ਪ੍ਰਤੀ ਜੀਵਨ ਭਰ ਦੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨ ਭੇਟ ਕਰਕੇ ਸਤਿਕਾਰ ਕੀਤਾ ਗਿਆ। ਇਹ ਸਨਮਾਨ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਲੋਕ ਭਲਾਈ ਵਾਲੀ ਨਿਸ਼ਕਾਮ ਸੇਵਾ ਭਾਵਨਾ ਦੀ ਸੋਚ ਤੇ ਪਹਿਰਾ ਦੇ ਕੇ ਟਰੱਸਟ ਦੇ ਲੋਕ ਭਲਾਈ ਵਾਲੇ ਮਿਸ਼ਨਾਂ ਦੀ ਕਾਮਯਾਬੀ ਵਿਚ ਸਮੂਹ ਅਦਾਰਿਆਂ ਦੇ ਕਰਮਚਾਰੀਆਂ ਦਾ ਵੱਡਮੁੱਲਾ ਯੋਗਦਾਨ ਹੈ। ਇਹਨਾਂ ਦੀ ਸਭ ਦੀ ਮਿਹਨਤ ਸਦਕਾ ਅੱਜ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਮੈਡੀਕਲ ਸਿਹਤ ਸੇਵਾਵਾਂ ਦੇ ਅਤੇ ਵਿੱਦਿਅਕ ਸੇਵਾਵਾਂ ਦੇ ਅਦਾਰੇ ਆਮ ਲੋਕਾਈ ਦੇ ਦਿਲਾਂ ਵਿਚ ਆਪਣਾ ਸਥਾਨ ਬਣਾ ਚੁੱਕੇ। ਇਹਨਾਂ ਵਿੱਦਿਅਕ ਸੰਸਥਾਵਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਪੜ੍ਹ ਕੇ ਦੇਸਾਂ ਵਿਦੇਸ਼ਾਂ ਵਿਚ ਖੁਸ਼ਹਾਲ ਜੀਵਨ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਕੇ ਲੱਖਾਂ ਦੀ ਗਿਣਤੀ ਵਿਚ ਲੋੜਵੰਦ ਮਰੀਜ਼ ਤੰਦਰੁਸਤ ਜੀਵਨ ਜੀਅ ਰਹੇ ਹਨ। ਇਸ ਮੌਕੇ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਨਮਾਨਿਤ ਸ਼ਖਸ਼ੀਅਤਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਅਰਦਾਸ ਕੀਤੀ । ਸਨਮਾਨ ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਸਟੇਜ ਦੀ ਸੰਚਾਲਨਾ ਕਰਦੇ ਹੋਏ ਸਨਮਾਨਿਤ ਸ਼ਖ਼ਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਦੀ ਸੇਵਾਕਾਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਬੀਬੀ ਬਲਵਿੰਦਰ ਕੌਰ ਕਲਸੀ ਪ੍ਰਬੰਧਕ ਮੈਂਬਰ, ਬੀਬੀ ਹਰਿੰਦਰ ਕੌਰ ਸਪੁੱਤਰੀ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਟਰੱਸਟ, ਪ੍ਰਿੰਸੀਪਲ ਸੁਰਿੰਦਰ ਜਸਪਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਵਰਿੰਦਰ ਸਿੰਘ ਬਰਾੜ ਐਚ ਆਰ, ਨਰਸਿੰਗ ਸੁਪਰਡੈਂਟ ਦਵਿੰਦਰ ਕੌਰ, ਡਿਪਟੀ ਨਰਸਿੰਗ ਸੁਪਰਡੈਂਟ ਸਰਬਜੀਤ ਕੌਰ, ਮੈਡਮ ਸੁਖਮਿੰਦਰ ਕੌਰ, ਭਾਈ ਜੋਗਾ ਸਿੰਘ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਸਮੂਹ ਸਟਾਫ, ਸਮੂਹ ਡਾਕਟਰ ਸਾਹਿਬਾਨ, ਪੈਰਾਮੈਡੀਕਲ ਸਟਾਫ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।ਵੱਖ ਵੱਖ ਸੰਸਥਾਵਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਕਰਮਚਾਰੀ ਸਨਮਾਨਿਤ
ਫੋਟੋ ਕੈਪਸ਼ਨ : ਵਧੀਆ ਸੇਵਾਵਾਂ ਲਈ ਸਨਮਾਨਿਤ ਕਰਮਚਾਰੀਆਂ ਦੀ ਪ੍ਰਧਾਨ ਹਰਦੇਵ ਸਿੰਘ ਕਾਹਮਾ, ਬਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ. ਕੁਲਵਿੰਦਰ ਸਿੰਘ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਹੋਰ ਟਰੱਸਟ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ