ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ ਨਵਾਂਸ਼ਹਿਰ ਦੇ ਸਕਿੱਲ ਸੈਂਟਰਾਂ ਦਾ ਨਿਰੀਖਣ

ਨਵਾਂਸ਼ਹਿਰ, 2 ਮਾਰਚ: ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਵੱਲੋਂ ਅੱਜ ਬਲਾਕ ਨਵਾਂਸ਼ਹਿਰ ਦੇ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਚੱਲ ਰਹੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸਕਿੱਲ ਸੈਂਟਰਾਂ ਵਿਖੇ ਚੱਲ ਰਹੇ ਫੈਸ਼ਨ ਡਿਜ਼ਾਇਨਿੰਗ ਦੇ ਕੋਰਸਾਂ ਬਾਰੇ ਸਿਖਿਆਰਥੀਆਂ ਤੋਂ ਚੱਲ ਰਹੀਆਂ ਕਲਾਸਾਂ ਵਿੱਚ ਮਿਲੀ ਸਿਖਲਾਈ ਬਾਰੇ ਫੀਡਬੈਕ ਲਿਆ ਅਤੇ ਸਿਖਲਾਈ ਦਾ ਜਾਇਜ਼ਾ ਵੀ ਲਿਆ।   ਵਧੀਕ ਡਿਪਟੀ ਕਮਿਸ਼ਨਰ ਨੇ ਸਕਿੱਲ ਟ੍ਰੇਨਿੰਗ ਨੂੰ ਰੋਜ਼ਗਾਰ ਲਈ ਲਾਹੇਵੰਦ ਕਰਾਰ ਦਿੰਦਿਆਂ ਇਨ੍ਹਾਂ ਨੂੰ ਹੋਰ ਵੀ ਬਿਹਤਰ ਕਰਨ ਲਈ ਹਦਾਹਿਤ ਕੀਤੀ। ਉਨ੍ਹਾਂ ਨੇ ਸਿਖਿਆਰਥੀਆਂ ਲਈ ਕੋਰਸ ਮੁਕੰਮਲ ਹੋਣ ਤੋਂ ਬਾਅਦ ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਆਦੇਸ਼ ਵੀ ਦਿੱਤੇ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ 150 ਦੇ ਕਰੀਬ ਸਿਖਿਆਰਥੀ ਸਿਖਲਾਈ ਹਾਸਲ ਕਰ ਰਹੇ ਹਨ। 
ਫ਼ੋਟੋ ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ (ਯੂ ਡੀ) ਮੇਜਰ ਅਮਿਤ ਸਰੀਨ ਨਵਾਂਸ਼ਹਿਰ ਬਲਾਕ ਦੇ ਹੁਨਰ ਵਿਕਾਸ ਕੇਂਦਰਾਂ ਦਾ ਜਾਇਜ਼ਾ ਲੈਣ ਮੌਕੇ ਨਜ਼ਰ ਆ ਰਹੇ ਹਨ।