ਪਟਿਆਲਾ, 30 ਮਾਰਚ: ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 1 ਅਪ੍ਰੈਲ ਨੂੰ 'ਪ੍ਰੀਕਸ਼ਾ ਪੇ ਚਰਚਾ' ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ 'ਚ ਇਮਤਿਹਾਨ ਅਤੇ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਪ੍ਰਧਾਨ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇਗੀ।
ਪ੍ਰੀਕਸ਼ਾ ਪੇ ਚਰਚਾ ਦਾ ਸਿੱਧਾ ਪ੍ਰਸਾਰਣ ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ ਸਮੇਤ ਆਲ ਇੰਡੀਆ ਰੇਡੀਓ ਤੇ ਭਾਰਤ ਸਰਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਜ਼ 'ਤੇ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਪੱਧਰ ਦੇ ਸਕੂਲਾਂ 'ਚ ਸੁਚਾਰੂ ਢੰਗ ਨਾਲ ਚਲਾਉਣ ਲਈ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਫਤਿਹਪਬਰ ਰਾਜਪੁਤਾ ਦੇ ਪ੍ਰਿੰਸੀਪਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਨੇ ਕਿਹਾ ਕਿ 'ਪ੍ਰੀਕਸ਼ਾ ਪੇ ਚਰਚਾ' ਇਮਤਿਹਾਨ ਅਤੇ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਗੱਲ ਕਰਨ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ। ਇਹ ਸਮਾਗਮ 1 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ 1 ਅਪਰੈਲ ਨੂੰ ਹੋਣ ਵਾਲੀ 'ਪ੍ਰੀਕਸ਼ਾ ਪੇ ਚਰਚਾ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।