ਕਿਸੇ ਵੀ ਦਫਤਰ ਵਿਚ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਧਾਰੀਵਾਲ

ਧਾਲੀਵਾਲ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਸਬੰਧੀ ਹੋਲੀ ਸਿਟੀ ਵਿਖੇ ਬੁੱਧੀਜੀਵੀਆਂ ਨਾਲ ਕੀਤੀਆਂ ਵਿਚਾਰਾਂ

ਅੰਮ੍ਰਿਤਸਰ25 ਮਾਰਚ : - ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣ ਲਈ ਸਥਾਨਕ ਹੋਲੀ ਸਿਟੀ ਕਾਲੋਨੀ ਵਿਚ ਵੱਖ ਵੱਖ ਮਾਹਿਰਾਂ ਅਤੇ ਬੁੱਧੀਜੀਵੀਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਭਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਉਹ ਆਪਣਾ ਖੂਨ ਦਾ ਆਖਰੀ ਕਤਰਾਂ ਵਹਾਉਣ ਤੋਂ ਪਿੱਛੇ ਨਹੀਂ ਹੋਣਗੇ।

ਹੋਲੀ ਸਿਟੀ ਵਿਖੇ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂ ਰਾਜਨ ਮਾਨ ਦੇ ਗ੍ਰਹਿ ਵਿਖੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਦੇ ਸ਼੍ਰੀ ਧਾਰੀਵਾਲ ਨੇ ਕਿਹਾ ਕਿ ਅੱਜ ਲੋੜ ਸਰਕਾਰ ਦਾ ਸਾਥ ਦੇਣ ਦੀ ਹੈ ਅਤੇ ਉਹ ਇਥੇ ਮੰਤਰੀ ਦੀ ਹੈਸੀਅਤ ਨਾਲ ਨਹੀਂ ਆਏ ਸਗੋਂ ਇੱਕ ਵਿਦਿਆਰਥੀ ਬਣਕੇ ਕੁਝ ਸਿੱਖਣ ਲਈ ਆਏ ਹਨ ਤਾਂ ਜੋ ਮਿਲਕੇ ਪੰਜਾਬ ਜੋ ਸੋਨੇ ਦੀ ਚਿੜੀ ਸੀ ਨੂੰ ਮੁੜ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦੀ ਅਸੀਂ ਤੁਹਾਡੇ ਵਿੱਚ ਰਹਿਕੇ ਕੰਮ ਕਰਨੇ ਹਨ ਨਾ ਕੇ ਦਫਤਰਾਂ ਦੇ ਬਾਊਆਂ ਦੇ ਕਹਿਣ ਉਪਰ। ਉਹਨਾਂ ਕਿਹਾ ਕਿ ਪਹਿਲਾਂ ਲੋਕ ਸਰਕਾਰ ਦੇ ਦਰਬਾਰ ਵਿਚ ਕੰਮ ਕਰਵਾਉਣ ਜਾਂਦੇ ਸਨ ਅਤੇ ਉਹਨਾਂ ਨੂੰ ਧੱਕੇ ਮਿਲਦੇ ਸਨ ਪਰ ਹੁਣ ਸਰਕਾਰ ਲੋਕਾਂ ਦੇ ਦਰਬਾਰ ਵਿਚ ਆਪ ਆ ਕੇ ਕੰਮ ਕਰੇਗੀ।

 ਉਹਨਾਂ ਕਿਹਾ ਕਿ ਪੰਜਾਬ ਪਿੰਡਾਂ ਵਿਚ ਵੱਸਦਾ ਹੈ ਅਤੇ ਸਾਡੀ 70 ਫੀਸਦੀ ਤੋਂ ਵੱਧ ਵਸੋਂ ਪਿੰਡਾਂ ਵਿਚ ਹੈ। ਉਨਾਂ ਕਿਹਾ ਕਿ ਇਸ ਵੇਲੇ ਪਿੰਡਾਂ ਵਿਚ ਸਾਫ-ਸੁਥਰਾ ਪੀਣ ਵਾਲਾ ਪਾਣੀ ਪੁੱਜਦਾ ਕਰਨਾ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨੇ ਵੱਡੀਆਂ ਲੋੜਾਂ ਹਨ ਅਤੇ ਇਨਾਂ ਕੰਮਾਂ ਨੂੰ ਤਰਜੀਹੀ ਅਧਾਰ ਉਤੇ ਕੀਤਾ ਜਾਵੇਗਾ। ਸ. ਧਾਲੀਵਾਲ ਨੇ ਕਿਹਾ ਕਿ ਕੱਲ ਮੰਤਰੀ ਦਾ ਅਹੁਦਾ ਸੰਭਾਲ ਲੈਣ ਦੇ ਨਾਲ ਹੀ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।  ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਛਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾਵੇ।

 ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਵੀ ਦਫਤਰ ਵਿਚ ਭਿ੍ਰਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ।ਇਸ ਮੌਕੇ 'ਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਤੇ ਬੁੱਧੀਜੀਵੀਆਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਸੁਝਾਅ ਦਿੱਤੇ ਅਤੇ  ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਰ ਮਦਦ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ 'ਤੇ ਸਾਬਕਾ ਵਾਈਸ ਚਾਂਸਲਰ ਡਾ .ਐਮ ਪੀ ਐਸ ਈਸ਼ਰਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਐਨ ਪੀ ਸਿੰਘ ਸੈਣੀਡਾ ਬਿਕਰਮਜੀਤ ਸਿੰਘ ਬਾਜਵਾਸ ਗੁਰਦੇਵ ਸਿੰਘ ਮਾਹਲ ਸਾਬਕਾ ਜੀ ਐਮ ਮਾਈਨਿੰਗਡਾ ਦਲਬੀਰ ਸਿੰਘ ਸੋਗੀਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਆਈ.ਬੀ. ਐਚ ਐਸ ਘੁੰਮਣਸਾਬਕਾ ਮੈਨੇਜਰ ਸ ਜਗਜੀਤ ਸਿੰਘ ਰੰਧਾਵਾਖੇਤੀਬਾੜੀ ਅਧਿਕਾਰੀ ਸ ਦਿਲਬਾਗ ਸਿੰਘ ਸੋਹਲਸਾਬਕਾ ਡੀ.ਐਮ ਸ ਸਿਕੰਦਰ ਸਿੰਘ ਗਿੱਲਡਾ ਨਵਦੀਪ ਸਿੰਘ ਸੇਖੋਂਅਮੋਲਕ ਸਿੰਘ ਮਾਨਸਾਬਕਾ ਡਿਪਟੀ ਡਾਇਰੈਕਟਰ ਰਣਜੀਤ ਸਿੰਘ ਰਾਣਾਦਿਲਬਾਗ ਸਿੰਘ ਨੌਸ਼ਹਿਰਾਸਤਨਾਮ ਸਿੰਘ ਭੁੱਲਰ ,ਜਸਬੀਰ ਸਿੰਘਮਨਜੀਤ ਸਿੰਘ ਭੁੱਲਰਦਰਸ਼ਨ ਸਿੰਘ ਬਾਠਐਸ ਐਸ ਗੁਰਾਇਆ ਆਦਿ ਹਾਜ਼ਰ ਸਨ।