Fwd: 3RD NEWS FROM N.K. SHARMA====31-05-2024


ਸਮੁੱਚਾ ਬ੍ਰਾਹਮਣ ਸਮਾਜ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਹਮਾਇਤ ਕਰਕੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰੇਗਾ: ਸਮਾਜ ਦੇ ਆਗੂਆਂ ਨੇ ਕੀਤਾ ਐਲਾਨ
ਪਟਿਆਲਾ, 31 ਮਈ
: ਬ੍ਰਾਹਮਣ ਸਮਾਜ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਹਲਕੇ ਤੋਂ ਇਕ ਸਾਫ ਸੁਥਰੇ ਅਕਸ ਵਾਲੇ, ਚੰਗੇ ਕਿਰਦਾਰ ਤੇ ਕਾਰਗੁਜ਼ਾਰੀ ਵਾਲੇ ਬ੍ਰਾਹਮਣ ਆਗੂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਿਸਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਇਸ ਲਈ ਸਮੁੱਚਾ ਬ੍ਰਾਹਮਣ ਸਮਾਜ ਇਸ ਵਾਰ ਐਨ ਕੇ ਸ਼ਰਮਾ ਦੇ ਹੱਕ ਵਿਚ ਵੋਟਾਂ ਪਾ ਕੇ ਪਹਿਲੀ ਵਾਰ ਪਟਿਆਲਾ ਸੀਟ ਤੋਂ ਬ੍ਰਾਹਮਣ ਆਗੂ ਦੀ ਜਿੱਤ ਯਕੀਨੀ ਬਣਾ ਕੇ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਵੇਗਾ।
ਇਹ ਪ੍ਰਗਟਾਵਾ ਰਾਜਿੰਦਰ ਕੁਮਾਰ ਕੌਸ਼ਿਕ ਪ੍ਰਧਾਨ ਸ੍ਰੀ ਸ਼ਿਵ ਸ਼ੰਕਰ ਬ੍ਰਾਹਮਣ ਸਭਾ ਪਟਿਆਲਾ, ਅਸ਼ੋਕ ਪ੍ਰਾਸ਼ਰ ਮੁੱਖ ਸੇਵਾਦਾਰ ਪ੍ਰਾਚੀਨ ਮੰਦਿਰ ਦੁੱਧਾਧਾਰੀ, ਸ੍ਰੀਕਾਂਤ ਸ਼ਰਮਾ ਪ੍ਰਮੁੱਖ ਬ੍ਰਾਹਮਣ ਮਹਾਂਪੰਚਾਇਤ ਪੰਜਾਬ ਅਤੇ ਬਾਲਾ ਗਵਰਦਾਨ ਨਾਥ ਮੁੱਖ ਪੁਜਾਰੀ ਗੁਰੂ ਜੀ ਰੁਦਾਰਨਾਥ ਮੰਦਿਰ ਪਟਿਆਲਾ ਅਤੇ ਪੰਜਾਬ ਬ੍ਰਾਹਮਣ ਏਕਤਾ ਮੰਚ ਨੇ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬ੍ਰਾਹਮਣ ਸਮਾਜ ਦੇ ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਗੁਰੂ ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਨ ਕੇ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਪ੍ਰਭੂ ਸ਼੍ਰੀਰਾਮ ਦੇ ਨਾਨਕਾ ਪਰਿਵਾਰ ਅਸਥਾਨ ਘੜਾਮ ਦਾ ਇਕ ਧਾਰਮਿਕ ਟੂਰਿਸਟ ਕੇਂਦਰ ਵਜੋਂ ਵਿਕਾਸ ਕੀਤਾ ਜਾਵੇਗਾ ਅਤੇ ਇਥੇ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਦਾ ਵਿਸ਼ਾਲ ਮੰਦਿਰ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਘੜਾਮ ਦੀ ਇਤਿਹਾਸਕ ਮਹੱਤਤਾ ਤੇ ਪ੍ਰਭੂ ਸ਼੍ਰੀਰਾਮ ਨਾਲ ਜੁੜੇ ਇਸ ਅਸਥਾਨ ਨੂੰ ਅਣੌਗਲਿਆ ਕੀਤਾ ਹੈ ਤੇ ਹੁਣ ਐਨ ਕੇ ਸ਼ਰਮਾ ਦੇ ਪਟਿਆਲਾ ਦਾ ਐਮ ਪੀ ਬਣਨ ਨਾਲ ਇਸ ਅਸਥਾਨ ਦੀ ਮਹੱਤਤਾ ਤੋਂ ਸਿਰਫ ਭਾਰਤ ਹੀ ਨਹੀਂ ਸਮੁੱਚੀ ਦੁਨੀਆਂ ਵਿਚ ਵਸਦੇ ਲੋਕ ਜਾਣੂ ਹੋ ਸਕਣਗੇ ਤੇ ਇਸ ਮਹਾਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੇ।
ਉਹਨਾਂ ਨੇ ਸਮੂਹ ਬ੍ਰਾਹਮਣ ਸਮਾਜ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਐਨ ਕੇ ਸ਼ਰਮਾ ਦੇ ਹੱਕ ਵਿਚ ਵੋਟਾਂ ਪਾ ਕੇ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਦੀ ਮਜ਼ਬੂਤੀ ਵਾਸਤੇ ਯੋਗਦਾਨ ਪਾਉਣ ਤਾਂ ਜੋ ਪਟਿਆਲਾ ਦੁਨੀਆਂ ਭਰ ਵਿਚ ਇਕ ਪ੍ਰਮੁੱਖ ਧਾਰਮਿਕ ਕੇਂਦਰ ਵਜੋਂ ਉਭਾਰਿਆ ਜਾ ਸਕੇ।