ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਦੀ ਨਿਗਰਾਨੀ ਵਿਚ ਹੋਈ
-ਸਿਆਸੀ ਪਾਰਟੀਆਂ ਦੇ ਨੁੰਮਾਇੰਦੇ ਵੀ ਰਹੇ ਹਾਜਰ
ਅੰਮ੍ਰਿਤਸਰ, 2 ਮਈ - ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੌਣਾਂ 2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜ਼ੇਸਨ ਅੱਜ ਇੱਥੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਹੋਈ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਜੋਤੀ ਬਾਲਾ, ਜਿਲ੍ਹਾ ਚੋਣ ਤਹਿਸੀਲਦਾਰ ਸ: ਇੰਦਰਜੀਤ ਸਿੰਘ, ਚੋਣ ਕਾਨੂੰਗੋ ਸ: ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਸ਼ਿਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 2134 ਪੋਲਿੰਗ ਬੂਥ ਹਨ ਅਤੇ ਇਸ ਲਈ ਅੱਜ ਗਿਆਰਾਂ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ।ਹਰੇਕ ਹਲਕੇ ਨੂੰ ਪੋਲਿੰਗ ਬੂਥਾਂ ਦੀ ਗਿਣਤੀ ਤੋਂ 20 ਫੀਸਦੀ ਬੈਲਟ ਯੂਨਿਟ (ਬੀਯੂ) ਅਤੇ ਕੰਟਰੋਲ ਯੂਨਿਟ (ਸੀਯੂ) ਅਤੇ 30 ਫੀਸਦੀ ਵੀਵੀਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਕੋਲ ਕਿਸੇ ਮਸ਼ੀਨ ਦੇ ਖਰਾਬ ਹੋਣ ਤੇ ਰਾਖਵਾਂ ਕੋਟਾ ਹੋਵੇ।
ਉਨ੍ਹਾਂ ਨੇ ਦੱਸਿਆ ਕਿ ਅਜਨਾਲਾ ਨੂੰ 188 ਪੋਲਿੰਗ ਬੂਥਾਂ ਲਈ 225 ਬੀ ਯੂ, 225 ਸੀਯੂ ਅਤੇ 244 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਰਾਜਾਸਾਂਸੀ ਨੂੰ 202 ਪੋਲਿੰਗ ਬੂਥਾਂ ਲਈ 266 ਬੀ ਯੂ, 266 ਸੀਯੂ ਅਤੇ 288 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਮਜੀਠਾ ਨੂੰ 187 ਪੋਲਿੰਗ ਬੂਥਾਂ ਲਈ 224 ਬੀ ਯੂ, 224 ਸੀਯੂ ਅਤੇ 243 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ। ਜੰਡਿਆਲਾ ਨੂੰ 216 ਪੋਲਿੰਗ ਬੂਥਾਂ ਲਈ 259 ਬੀ ਯੂ, 259 ਸੀਯੂ ਅਤੇ 280 ਵੀਵੀਪੈਟ ਮਸ਼ੀਨਾਂ, ਅੰਮ੍ਰਿਤਸਰ ਉੱਤਰੀ ਨੂੰ 204 ਪੋਲਿੰਗ ਬੂਥਾਂ ਲਈ 244 ਬੀ ਯੂ, 244 ਸੀਯੂ ਅਤੇ 265 ਵੀਵੀਪੈਟ ਮਸ਼ੀਨਾਂ, ਅੰਮ੍ਰਿਤਸਰ ਪੱਛਮੀ ਨੂੰ 208 ਪੋਲਿੰਗ ਬੂਥਾਂ ਲਈ 249 ਬੀ ਯੂ, 249 ਸੀਯੂ ਅਤੇ 270 ਵੀਵੀਪੈਟ ਮਸ਼ੀਨਾਂ, ਅੰਮ੍ਰਿਤਸਰ ਕੇਂਦਰੀ ਨੂੰ 138 ਪੋਲਿੰਗ ਬੂਥਾਂ ਲਈ 165 ਬੀ ਯੂ, 165 ਸੀਯੂ ਅਤੇ 179 ਵੀਵੀਪੈਟ ਮਸ਼ੀਨਾਂ, ਅੰਮ੍ਰਿਤਸਰ ਪੂਰਬੀ ਨੂੰ 170 ਪੋਲਿੰਗ ਬੂਥਾਂ ਲਈ 204 ਬੀ ਯੂ, 204 ਸੀਯੂ ਅਤੇ 221 ਵੀਵੀਪੈਟ ਮਸ਼ੀਨਾਂ, ਅੰਮ੍ਰਿਤਸਰ ਦੱਖਣੀ ਨੂੰ 169 ਪੋਲਿੰਗ ਬੂਥਾਂ ਲਈ 202 ਬੀ ਯੂ, 202 ਸੀਯੂ ਅਤੇ 219 ਵੀਵੀਪੈਟ ਮਸ਼ੀਨਾਂ, ਅਟਾਰੀ ਨੂੰ 198 ਪੋਲਿੰਗ ਬੂਥਾਂ ਲਈ 237 ਬੀ ਯੂ, 237 ਸੀਯੂ ਅਤੇ 257 ਵੀਵੀਪੈਟ ਮਸ਼ੀਨਾਂ ਅਤੇ ਬਾਬਾ ਬਕਾਲਾ ਨੂੰ 234 ਪੋਲਿੰਗ ਬੂਥਾਂ ਲਈ 280 ਬੀ ਯੂ, 280 ਸੀਯੂ ਅਤੇ 304 ਵੀਵੀਪੈਟ ਮਸ਼ੀਨਾਂ ਦੀ ਅਲਾਟਮੈਂਟ ਕੀਤੀ ਗਈ।
ਕੈਪ