ਬਲਾਚੌਰ ਵਿਖੇ ਫੂਡ ਸੇਫਟੀ ਅਫਸਰ ਵਲੋਂ ਆਈਸ ਕਰੀਮ ਬਣਾਉਣ ਵਾਲੀਆਂ ਯੂਨਿਟਾਂ ਦੀ ਕੀਤੀ ਗਈ ਇੰਸਪੈਕਸ਼ਨ
ਨਵਾਂਸ਼ਹਿਰ, 22 ਮਈ :- ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਪੰਜਾਬ ਦੇ ਹੁਕਮਾਂ ਅਨੁਸਾਰ, ਮਾਨਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਸੀਲ ਬਲਾਚੌਰ ਵਿਖੇ ਫੂਡ ਸੇਫਟੀ ਅਫਸਰ ਸ੍ਰੀਮਤੀ ਸੰਗੀਤਾ ਸਹਿਦੇਵ ਵਲੋਂ ਆਈਸ ਕਰੀਮ ਬਣਾਉਣ ਵਾਲੀਆਂ ਯੂਨਿਟਾਂ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਉਹ ਸਾਫ-ਸੁਥਰੇ ਤਰੀਕੇ ਨਾਲ ਆਪਣਾ ਪ੍ਰੋਡਕਟ ਤਿਆਰ ਕਰਨ ਅਤੇ ਨਾਲ ਹੀ ਇਹ ਵੀ ਧਿਆਨ ਰੱਖਣ ਕਿ ਆਈਸ ਪ੍ਰੋਡਕਟ ਤਿਆਰ ਕਰਦੇ ਸਮੇਂ ਪੀਣ ਯੋਗ ਪਾਣੀ ਹੀ ਵਰਤਿਆ ਜਾਵੇ। ਇਸ ਲਈ ਆਪਣੇ ਪੱਧਰ 'ਤੇ ਇਸ ਦੀ ਜਾਂਚ ਕਿਸੇ ਵੀ ਸਰਕਾਰੀ ਜਾਂ NABL ਐਕਰੀਡਿਏਟਿਡ ਲੈਬ ਤੋਂ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਨ੍ਹੇ ਵੀ ਕਾਮੇ ਕੰਮ ਕਰ ਰਹੇ ਹਨ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਡਾਕਟਰ ਪਾਸੋਂ ਮੈਡੀਕਲ ਫਿਟਨੈਸ ਸਰਟੀਫਿਕੇਟ ਲਏ ਜਾਣ। ਮੱਛਰ ਮੱਖੀ ਦੀ ਰੋਕਥਾਮ ਲਈ ਵੀ ਠੋਸ ਉਪਰਾਲੇ ਕੀਤੇ ਜਾਣ। ਇਸ ਮੌਕੇ 'ਤੇ ਟੀਮ ਨੇ ਆਈਸ ਕਰੀਮ ਦੇ ਕੁਲ 06 ਸੈਂਪਲ ਵੀ ਲਏ ਅਤੇ ਜਿਨ੍ਹਾਂ ਨੂੰ ਨਿਰੀਖਣ ਲਈ ਸਟੇਟ ਫੂਡ ਲੈਬ ਖਰੜ, ਐਸ.ਏ.ਐਸ. ਨਗਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।