ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ
ਬੰਗਾ : 14 ਮਈ  :-()  ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ 10+2 ਕਲਾਸ (ਸ਼ੈਸ਼ਨ 2023-2024) ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ ਸ਼ਾਨਦਾਰ 100% ਫੀਸਦੀ ਰਿਹਾ ਹੈ । ਕਾਮਰਸ ਗੁਰੱਪ ਦੀ ਵਿਦਿਆਰਥੀ ਕਰਮਨਜੀਤ ਕੌਰ ਨੇ 95.4% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਦਿੰਦੇ ਦੱਸਿਆ ਕਿ  ਸਕੂਲ ਦੇ 10+2 ਮੈਡੀਕਲ ਗੁਰੱਪ ਵਿਚ ਸ਼੍ਰਿਸ਼ਟੀ ਕੌਰ  ਨੇ 92.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਹਿਕ ਬੰਗੜ  ਨੇ 90.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਕੀਤਾ।  ਜਦ ਕਿ  ਮੁਸਕਾਨ ਬੰਗੜ  ਨੇ 89 % ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। 
      ਨਾਨ-ਮੈਡੀਕਲ ਗੁਰੱਪ ਵਿਚ ਅਵਨੀਤ ਕੌਰ ਨੇ 92.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰੀਤਕਾ ਬਾਲੂ ਨੇ 87.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਅਨੁਜ ਵਰਮਾ ਨੇ 84.6% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ।
     ਕਾਮਰਸ ਗਰੁੱਪ ਵਿਚ ਕਰਮਨਜੀਤ ਕੌਰ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਹਰਜੋਤ ਕੌਰ ਨੇ  94.6% ਅੰਕਾਂ ਨਾਲ  ਤੇ ਤੀਜਾ ਸਥਾਨ ਪ੍ਰਭਜੋਤ ਕੌਰ ਨੇ 93.4 %ਅੰਕ ਪ੍ਰਾਪਤ ਕਰਕੇ ਕੀਤਾ। ਜਦ ਕਿ ਪਵਨੀਤ ਕੌਰ  ਨੇ 92.4% ਅੰਕ ਪ੍ਰਾਪਤ ਕਰਕੇ  ਚੌਥਾ ਸਥਾਨ, ਕੋਮਲਪ੍ਰੀਤ ਕੌਰ ਨੇ 91.8% ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਮਹਿਕਦੀਪ ਕੌਰ ਨੇ 90% ਅੰਕ ਪ੍ਰਾਪਤ ਕਰਕੇ ਕਲਾਸ ਵਿਚੋ' ਛੇਵਾਂ ਸਥਾਨ ਪ੍ਰਾਪਤ ਕੀਤਾ ।
        ਆਰਟਸ ਗੁਰੱਪ ਵਿਚੋਂ ਅਵਨੀਤ ਕੌਰ ਨੇ 94.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਮਨਵੀਰ ਸਿੰਘ ਨੇ  93.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ  ਤੇ ਤੀਜਾ ਸਥਾਨ ਪ੍ਰਦੀਪ ਕੌਰ ਨੇ 93.4 %ਅੰਕ ਪ੍ਰਾਪਤ ਕਰਕੇ ਕੀਤਾ।
       ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ, ਸਕੂਲ ਪ੍ਰਿੰਸੀਪਲ ਅਤੇ ਸਿੱਖਿਆ ਡਾਇਰੈਕਟਰ ਸਾਹਿਬਾਨ ਨੂੰ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ ।          ਵਰਨਣਯੋਗ ਹੈ ਕਿ 10+2 ਕਲਾਸ ਦੇ 2023-24 ਸ਼ੈਸ਼ਨ ਵਿਚ 116 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ , ਜਿਹਨਾਂ ਵਿਚੋਂ 12 ਵਿਦਿਆਰਥੀ ਨੇ 90% ਤੋਂ ਵੱਧ ਅੰਕ, 14 ਵਿਦਿਆਰਥੀਆਂ ਨੇ 85 % ਤੋਂ ਵੱਧ ਅੰਕ ਅਤੇ 15 ਵਿਦਿਆਰਥੀਆਂ 80% ਤੋਂ ਵੱਧ ਅੰਕ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ।            
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ