ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਇੱਕ ਹੋਰ ਵਿੱਦਿਅਕ ਉਡਾਣ
ਬੀ.ਐਸ.ਸੀ. ਨਰਸਿੰਗ ਦਾ ਨਤੀਜਾ ਸੌ ਫੀਸਦੀ ਰਿਹਾ
ਬੰਗਾ : 10 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਚੌਥੇ ਸਮੈਸਟਰ ਦਾ ਸ਼ਾਨਦਾਰ 100% ਨਤੀਜਾ ਆਇਆ ਹੈ । ਇਸ ਵਾਰੀ ਪੰਜ ਵਿਦਿਆਰਥੀਆਂ ਨੇ ਇਕੋ ਜਿਹੇ ਗਰੇਡ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਪਹਿਲਾ ਸਥਾਨ, ਛੇ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਦੋ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ । ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ (ਫਾਈਨਲ) ਚੌਥਾ ਸਮੈਸਟਰ ਦੀ ਪ੍ਰੀਖਿਆ ਵਿਚੋਂ ਪੰਜ ਵਿਦਿਆਰਥੀਆਂ ਅੰਮ੍ਰਿਤਾ ਕੌਰ ਪੁੱਤਰੀ ਮਨਜੀਤ ਸਿੰਘ-ਹਰਮੀਤ ਕੌਰ ਫਤਿਆਬਾਦ, ਅਨੂਦੀਪ ਕੌਰ ਪੁੱਤਰੀ ਅਮਰਜੀਤ ਸਿੰਘ- ਕਿਰਨਜੀਤ ਕੌਰ ਗੜ੍ਹੀ ਮਹਾਂ ਸਿੰਘ, ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ-ਬੀਬੀ ਸੁਨੀਤਾ ਚੱਕ ਬਿਲਗਾ, ਹਰਸ਼ਪ੍ਰੀਤ ਕੌਰ ਪੁੱਤਰੀ ਜਗਮੇਲ ਸਿੰਘ-ਜਸਵੀਰ ਕੌਰ ਧੁਲੇਤਾ, ਹੇਮਨਜੋਤ ਕੌਰ ਪੁੱਤਰੀ ਭਗਤ ਸਿੰਘ-ਗੁਰਦੀਪ ਕੌਰ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜਦ ਕਿ ਦਿਲਪ੍ਰੀਤ ਸੈਣੀ ਪੁੱਤਰੀ ਭੁਪਿੰਦਰ ਸਿੰਘ-ਅਕਵਿੰਦਰ ਕੌਰ ਸਿੰਬਲੀ, ਗੁਰਲੀਨ ਬਾਠ ਪੁੱਤਰੀ ਬਲਜਿੰਦਰ ਸਿੰਘ- ਰਾਜਵਿੰਦਰ ਕੌਰ ਕੌਰ ਤਰਤਾਰਨ, ਹਰਮਨ ਮਾਹੀ ਪੁੱਤਰੀ ਰਵੀ ਕਮਾਰ-ਕਮਲਜੀਤ ਕੌਰ ਮਜਾਰਾ ਡੀਂਗਰੀਆਂ, ਰਮਨਜੋਤ ਕੌਰ ਪੁੱਤਰੀ ਲਖਵੀਰ ਸਿੰਘ-ਮਨਜੀਤ ਕੌਰ ਅਟਾਰੀ, ਸਿਮਰਨ ਗੇਰਾ ਪੁੱਤਰੀ ਇਕਬਾਲ ਚੰਦ-ਨੀਲਮ ਸਰਹਾਲ ਮੰਡੀ ਅਤੇ ਵਨਸ਼ਿਕਾ ਪੁੱਤਰੀ ਕਮਲ ਕਿਸ਼ੋਰ ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰ੍ਹਾਂ ਗੁਰਲੀਨ ਪੁੱਤਰੀ ਕੁਲਵੰਤ ਸਿੰਘ ਪਰਮਾਰ-ਰਵਿੰਦਰ ਕੌਰ ਬੰਗਾ ਅਤੇ ਤਰਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਮੰਢਾਲੀ ਨੇ ਤੀਜਾ ਸਥਾਨ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਹੈ । ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਬੀ ਐੱਸ ਸੀ ਨਰਸਿੰਗ ਦੇ ਸ਼ਾਨਦਾਰ ਨਤੀਜੇ ਅਤੇ ਕਾਲਜ ਦਾ ਨਵਾਂ ਰਿਕਾਰਡ ਕਾਇਮ ਕਰਨ ਲਈ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਤੇ ਕਾਲਜ ਦੇ ਪ੍ਰਿੰਸੀਪਲ ਨੂੰ ਵਧਾਈਆਂ ਦਿੰਦੇ ਹੋਏ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਮੈਡਮ ਰਮਨਦੀਪ ਕੌਰ, ਮੈਡਮ ਸੰਦੀਪ ਸੂਦਨ, ਗੁਰਮੀਤ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਮਨਦੀਪ ਕੌਰ ਅਤੇ ਪਹਿਲੇ-ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਦੇ ਵਿਦਿਆਰਥੀ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦੇਣ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਡਾ ਸੁਰਿੰਦਰ ਜਸਪਾਲ ਅਤੇ ਨਰਸਿੰਗ ਟੀਚਰ