ਸਵੀਪ ਗਤੀਵਿਧੀਆਂ ਅਧੀਨ ਲਿਫਟ ਤੇ ਵੋਟਰ ਜਾਗਰੂਕਤਾ ਸਟਿੱਕਰ ਲਗਾਏ
ਨਵਾਂਸ਼ਹਿਰ 13-05-24: ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਹਸਪਤਾਲ਼ ਦੀ ਲਿਫਟ ਤੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਵੀਪ ਦੇ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਅਤੇ ਉਨ੍ਹਾਂ ਦੀ ਟੀਮ ਵਲੋਂ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਸੰਬੰਧੀ ਮੌਜ਼ੂਦ ਲਿਫਟ ਤੇ ਸਟਿੱਕਰ ਲਗਾਏ ਗਏ। ਇਸ ਮੌਕੇ ਸਤਨਾਮ ਸਿੰਘ ਸੂੰਨੀ ਦੁਆਰਾ ਹਾਜ਼ਰ ਵੋਟਰਾਂ ਨੂੰ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਂਉਤਸਵ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨੌਜਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ।ਉਨ੍ਹਾਂ ਹਾਜ਼ਰ ਵੋਟਰਾਂ ਨੂੰ " ਇਸ ਬਾਰ ਜਿਲ੍ਹਾ ਸ਼ਹੀਦ ਭਗਤ ਸਿੰਗ ਨਗਰ, ਪਝੱਤਰ ਪਾਰ' ਬਾਰੇ ਵੀ ਜਾਗਰੂਕ ਕੀਤਾ ਕਿ ਅਸੀ ਸਾਰਿਆਂ ਨੇ "ਚੋਣਾਂ ਦਾ ਪਰਵ, ਦੇਸ਼ ਦਾ ਗਰਵ' ਦਾ ਹਿੱਸਾ ਬਣ ਕੇ ਇਸ ਮਿਸ਼ਨ ਨੂੰ ਪ੍ਰਾਪਤ ਕਰਨਾ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ, ਡਰ ਦੇ ਕਰਨੀ ਹੈ ਅਤੇ ਸੂਝਵਾਨ ਉਮੀਦਵਾਰ ਚੁਣਨਾ ਹੈ ਜੋ ਕਿ ਸਾਡੇ ਖਿੱਤੇ , ਸਾਡੇ ਪੰਜਾਬ ਅਤੇ ਦੇਸ਼ ਦੀ ਤਰੱਕੀ ਕਰੇ।ਇਸ ਮੌਕੇ ਡਾ: ਅਜੇ, ਉਂਕਾਰ ਸਿੰਘ, ਹਰਪ੍ਰੀਤ, ਜਸਵਿੰਦਰ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ।