ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪਾਣੀ ਦੀ ਸੰਭਾਲ ਬਾਰੇ ਚੇਤਨਾ ਸਮਾਗਮ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪਾਣੀ ਦੀ ਸੰਭਾਲ ਬਾਰੇ ਚੇਤਨਾ ਸਮਾਗਮ
ਬੰਗਾ, 28 ਮਈ ( ) ਪਾਣੀ ਦੀ ਅਹਿਮੀਅਤ ਅਤੇ ਸੁਰੱਖਿਆ ਦੇ ਮੁੱਦੇ 'ਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਪ੍ਰੇਰਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਉਕਤ ਵਿਸ਼ੇ 'ਤੇ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਚਾਰਾਂ, ਕਵਿਤਾਵਾਂ ਅਤੇ ਪੇਟਿੰਗਾਂ ਰਾਹੀਂ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ 'ਚ ਬੀ.ਐਸ.ਸੀ. ਨਰਸਿੰਗ ਦੇ ਵਿਦਿਆਰਥੀ ਨਵਨੀਤ ਕੌਰ, ਰਿਤੀਕਾ, ਅਰਸ਼ਦੀਪ ਕੌਰ, ਪਿ੍ਯਾ ਚਾਵਲਾ, ਹਰਦੀਪ ਕੌਰ, ਹਰਪ੍ਰੀਤ ਕੌਰ, ਤਮੰਨਾ, ਕਾਮਨਾ ਭਨੋਟ, ਰੁਚੀਕਾ, ਰਾਜਦੀਪ ਕੌਰ, ਪ੍ਰਭਜੋਤ ਕੌਰ, ਮੁਸਕਾਨ ਸ਼ਾਮਲ ਸਨ । ਇਸ ਦੇ ਨਾਲ ਹੀ ਜੀ. ਐਨ. ਐਮ. ਨਰਸਿੰਗ ਦੇ ਵਿਦਿਆਰਥੀਆਂ ਅਮਨਦੀਪ, ਗੁਰਕਮਲ, ਸਿਮਰਨਜੀਤ, ਜਸਮੀਨ, ਤੰਨੂ ਸ਼ਰਮਾ, ਨੇਹਾ, ਸਵਿੱਤਰੀ, ਜਸਵੀਰ ਕੌਰ, ਗੁਰਕੀਰਤ ਕੌਰ, ਅਮਨੀਤ ਕੌਰ, ਸੁਸ਼ਾਂਤ ਕੰਨਡੂਲਮ ਨੇ ਵੀ ਪ੍ਰਤੀਯੋਗਤਾ 'ਚ ਪਾਣੀ ਦੀ ਸੰਭਾਲ ਬਾਰੇ ਆਪੋ ਆਪਣੀ ਰਾਏ ਸਾਂਝੀ ਕੀਤੀ ।
          ਸਾਰੇ ਪ੍ਰਤੀਯੋਗੀਆਂ ਨੂੰ ਸ਼ਲਾਘਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਜੀ ਦੀ ਅਗਵਾਈ ਵਿੱਚ ਨਿਭਾਈਆਂ ਗਈਆਂ। ਉਹਨਾਂ ਕਿਹਾ ਕਿ ਪਾਣੀ ਦੀ ਸੰਭਾਲ ਅੱਜ ਸਮੇਂ ਦੀਆਂ ਮੁੱਖ ਲੋੜਾਂ 'ਚ ਸ਼ਾਮਲ ਹੈ ਕਿਉਂਕਿ ਪਾਣੀ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਕਰਕੇ ਇਸ ਦੀ ਹੋ ਰਹੀ ਦੁਰਵਰਤੋਂ ਮੰਦਭਾਗਾ ਹੈ। ਉਕਤ ਉਪਰਾਲਾ ਪਾਣੀ ਸੰਭਾਲ ਸੇਵਕ ਸੁਰਜੀਤ ਮਜਾਰੀ ਦੀ ਅਗਵਾਈ ਵਿੱਚ ਕੀਤਾ ਗਿਆ। ਉਹਨਾਂ ਕਿਹਾ ਕਿ ਜੀਵਨ ਦੀ ਸੁਰੱਖਿਆ ਲਈ ਪਾਣੀ ਦੀ ਸੰਭਾਲ ਲਈ ਸਮੂਹਿਕ ਲਹਿਰ ਸਿਰਜਨ ਦੀ ਲੋੜ ਹੈ।
          ਸਮਾਗਮ ਦੇ ਕੋ-ਆਰਡੀਨੇਟਰ ਮੈਡਮ ਰਮਨਦੀਪ ਕੌਰ ਵਾਇਸ ਪ੍ਰਿੰਸੀਪਲ, ਸਮਾਜ ਸੇਵੀ ਹਰਬੰਸ ਕੌਰ ਕਰਿਆਮ, ਹਰੀਬਲਾਸ ਹੀਉਂ ਨੇ ਵੀ ਇਸ ਮਿਸ਼ਨਰੀ ਲਹਿਰ ਦਾ ਹਿੱਸਾ ਬਣਦਿਆਂ ਪ੍ਰਤੀਯੋਗੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ । ਮੰਚ ਦਾ ਸੰਚਾਲਨ ਜਸਕਿਰਨ ਕੌਰ ਅਤੇ ਦਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਨਿਭਾਇਆ । ਸਮੂਹ ਹਾਜ਼ਰੀਨ ਨੇ ਪਾਣੀ ਦੀ ਸੰਭਾਲ ਬਾਰੇ ਸਮੂਹਿਕ ਲਹਿਰ ਦਾ ਹਿੱਸਾ ਬਣਦਿਆਂ ਸਮਾਜਿਕ ਖੇਤਰ ਵਿੱਚ ਵਲੰਟੀਅਰ ਵਜੋਂ ਸੇਵਾਵਾਂ ਨਿਭਾਉਣ ਦਾ ਅਹਿਦ ਲਿਆ ।
ਕੈਪਸ਼ਨ- ਪ੍ਰਤੀਯੋਗੀਆਂ ਨੂੰ ਸਨਮਾਨਿਤ ਕਰਨ ਸਮੇਂ ਸ. ਕੁਲਵਿੰਦਰ ਸਿੰਘ ਢਾਹਾਂ  ਜੀ   ਤੇ ਹੋਰ