Fwd: ਸਾਡਾ ਮਿਸ਼ਨ ਗਰੀਨ ਇਲੈਕਸ਼ਨ ਤਹਿਤ ਮਿਨੀ ਮੈਰਾਥਨ ਕਰਵਾਈ ਗਈ

 
ਸਾਡਾ ਮਿਸ਼ਨ ਗਰੀਨ ਇਲੈਕਸ਼ਨ ਤਹਿਤ ਮਿਨੀ ਮੈਰਾਥਨ ਕਰਵਾਈ ਗਈ                                  
ਨਵਾਂਸ਼ਹਿਰ, 28 ਮਈ  :- ਮੁੱਖ ਚੋਣ ਅਫਸਰ ਪੰਜਾਬ ਜੀ ਦੇ ਨਿਰਦੇਸ਼ਾਂ ਅਨੁਸਾਰ ਜਨਰਲ ਅਬਜਰਵਰ ਡਾਕਟਰ ਹੀਰਾ ਲਾਲ ਦੀ ਯੋਗ ਅਗਵਾਈ ਹੇਠ ਕਰਵਾਈ ਜਾ ਰਹੀ ਗਰੀਨ ਇਲੈਕਸ਼ਨ 2024 ਅਤੇ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਅਤੇ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਹੋਇਆ ਡਾਕਟਰ ਆਸਾ ਨੰਦ ਸਕੂਲ ਦੀ ਗਰਾਊਂਡ ਵਿੱਚ ਸਵੇਰੇ ਹਾਜ਼ਰ ਖਿਡਾਰੀਆਂ ਨੂੰ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਵਲੋਂ ਸਾਡਾ ਮਿਸ਼ਨ ਗਰੀਨ ਇਲੈਕਸ਼ਨ ਤਹਿਤ ਟੀ ਸ਼ਰਟਾਂ ਅਤੇ ਟੋਪੀਆਂ ਦੀ ਵੰਡ ਕੀਤੀ ਗਈ ਅਤੇ ਹਾਜ਼ਰ ਖਿਡਾਰੀਆਂ ਨਾਲ ਮਿਨੀ ਮੈਰਾਥਨ ਦੌੜ ਲਗਾਈ ਗਈ ਜਿਸ ਵਿੱਚ ਸਾਰਿਆਂ ਨੇ ਵੱਧ ਚੜ ਕੇ ਭਾਗ ਲਿਆ।
ਇਸ ਮੌਕੇ ਜਿਲਾ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਵੱਲੋਂ ਮਿਨੀ ਮੈਰਾਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਚੱਲ ਰਹੇ ਯੋਗਾ ਕੈਂਪ ਵਿੱਚ ਖਿਡਾਰੀਆਂ ਦੁਆਰਾ ਭਾਗ ਲਿਆ ਗਿਆ ਅਤੇ ਹਾਜ਼ਰ ਆਮ ਜਨਤਾ ਨੂੰ ਇਕ ਜੂਨ ਦਿਨ ਸ਼ਨੀਵਾਰ ਨੂੰ ਆ ਰਹੇ ਲੋਕਤੰਤਰ ਦੇ ਮਹਾਂ ਉਤਸਵ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਲੋਕਤੰਤਰ ਦੇ ਮਹਾ ਉਤਸਵ ਵਾਲੇ ਦਿਨ ਹਰ ਵੋਟਰ ਵੋਟ ਪਾਉਣ ਉਪਰੰਤ ਇੱਕ ਇੱਕ ਪੌਦਾ ਜਰੂਰ ਲਗਾਵੇਗਾ ਤਾਂ ਕਿ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰ ਸਕੀਏ। ਉਹਨਾਂ ਕਿਹਾ ਕਿ ਸਾਡਾ ਮਿਸ਼ਨ ਹੈ " ਇਸ ਵਾਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 75 ਪਾਰ" ਹੈ ਇਸ ਲਈ ਆਪ ਸਭ ਨੂੰ ਇੱਕ ਸੁਨੇਹਾ ਹੈ ਕਿ ਆਪਣੇ ਘਰ ,ਆਂਢ ਗੁਆਂਢ ,ਰਿਸ਼ਤੇਦਾਰ, ਮਿੱਤਰਾਂ ਦੋਸਤਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨ ਅਤੇ ਬਿਨਾਂ ਕਿਸੇ ਲਾਲਚ ਡਰ ਨਸ਼ੇ ਤੋਂ ਉੱਪਰ ਉੱਠ ਕੇ ਵੋਟ ਪਾਉਣ  ਤਾਂ ਕਿ ਸਾਡੇ ਦੇਸ਼ ਦਾ ਭਵਿੱਖ ਵਧੀਆ ਬਣੇ। ਇਸ ਮੌਕੇ ਸਵੀਪ ਨੋਡਲ ਅਫਸਰ ਤਰਸੇਮ ਲਾਲ ਵਲੋਂ ਵੋਟਰ ਪ੍ਰਣ ਦਵਾਇਆ ਗਿਆ। ਇਸ ਮੌਕੇ ਰਜਿੰਦਰ ਕੁਮਾਰ ਸਵੀਪ ਨੋਡਲ ਅਫਸਰ ਬਲਾਚੌਰ, ਓਂਕਾਰ ਸਿੰਘ ਕੰਪਿਊਟਰ ਆਦਿ  ਹਾਜਰ ਸਨ।