ਨਵਾਂਸ਼ਹਿਰ 16 ਮਈ : ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਗਿਤਾਂਜਲੀ ਸਿੰਘ ਐਸ.ਐਮ.ਓ ਮੁਜੱਫਰਪੁਰ ਦੀ ਅਗਵਾਈ ਹੇਠ ਅੱਜ ਸਿਹਤ ਕੇਂਦਰ ਲੰਗੜੋਆ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ ਡੇਂਗੂ ਤੋਂ ਬਚਾਅ ਅਤੇ ਉਪਚਾਰ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਮੋਨਿਕਾ ਵੱਲੋਂ ਹਾਜ਼ਰ ਸੈਕਟਰ ਸਟਾਫ ਨੂੰ ਹੀਟ ਵੇਵ ਤੋਂ ਬਚਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਸਿਹਤ ਇੰਸਪੈਕਟਰ ਡਾਕਟਰ ਸੁਰਿੰਦਰ ਬਾਂਸਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ ਇਹਨਾਂ ਦਿਨਾਂ ਵਿੱਚ ਆਪਣੇ ਆਪ ਨੂੰ ਸਿੱਧੀ ਧੁੱਪ ਤੋਂ ਬਚਣ ਅਤੇ ਗਰਮੀ ਦੇ ਮੌਸਮ ਕਾਰਨ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਦੀ ਗੱਲ ਕਹੀ ਤਾਂ ਕਿ ਡੀ - ਹਾਈਡ੍ਰੇਸ਼ਨ ਤੋਂ ਬਚਿਆ ਜਾ ਸਕੇ।ਇਸ ਮੌਕੇ ਉਨਾਂ ਤੋਂ ਇਲਾਵਾ ਜਸਵਿੰਦਰ ਕੌਰ ਐਲ.ਐਚ.ਵੀ, ਰਾਜਵਿੰਦਰ ਕੌਰ ਏ.ਐਨ.ਐਮ, ਗੁਰਪ੍ਰੀਤ ਸਿੰਘ ਐਮ.ਪੀ.ਐਚ.ਡਬਲਯੂ ਅਤੇ ਲੰਗੜੋਆ ਦੇ ਸਿਹਤ ਕੇਂਦਰ ਦਾ ਸੈਕਟਰ ਸਟਾਫ ਮੌਜੂਦ ਰਿਹਾ।