ਢਾਹਾਂ ਕਲੇਰਾਂ ਵਿਖੇ ਜਗਜੀਤ ਕੌਰ ਆਈ ਸੀ ਐਨ ਨੂੰ ਨਿੱਘੀ ਵਿਦਾਇਗੀ

ਢਾਹਾਂ ਕਲੇਰਾਂ ਵਿਖੇ ਜਗਜੀਤ ਕੌਰ ਆਈ. ਸੀ. ਐਨ. ਨੂੰ ਨਿੱਘੀ ਵਿਦਾਇਗੀ
ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ
ਬੰਗਾ, 27 ਮਈ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਅੱਜ ਜਗਜੀਤ ਕੌਰ ਆਈ ਸੀ ਐਨ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਹਨਾਂ ਦੀ ਕੈਨੇਡਾ ਯਾਤਰਾ ਲਈ ਸੁੱਭ ਕਾਮਨਾਵਾਂ ਦਿੱਤੀਆਂ ਗਈਆਂ। ਉਹਨਾਂ ਦੀਆਂ ਸਮਰਪਿਤ ਮੈਡੀਕਲ ਸੇਵਾਵਾਂ ਲਈ ਹਸਪਤਾਲ ਦੇ ਪ੍ਰਬੰਧਕਾਂ ਅਤੇ ਸੀਨਅਰ ਸਟਾਫ਼ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।
      ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਜਗਜੀਤ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਆਪਣੀ ਸਰਵਿਸ ਦੌਰਾਨ ਮਰੀਜ਼ਾਂ ਦੀ ਦੇਖ ਭਾਲ ਪੱਖੋਂ ਅਤੇ ਚੰਗੀ ਕਾਰਗੁਜ਼ਾਰੀ ਲਈ ਪ੍ਰਸ਼ੰਸਾਂ ਦੀ ਪਾਤਰ ਰਹੀ ਹੈ। ਦੱਸਣਯੋਗ ਹੈ ਕਿ ਜਗਜੀਤ ਕੌਰ ਨੇ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਤੋਂ ਹੀ ਨਰਸਿੰਗ੍ਹ ਦੀ ਪੜ੍ਹਾਈ ਕੀਤੀ ਹੈ।
       ਇਸ ਮੌਕੇ ਹਸਪਤਾਲ ਦੇ ਨਰਸਿੰਗ ਸੁਪਰਡੈਂਟ ਦਵਿੰਦਰ ਕੌਰ ਅਤੇ ਟਰੱਸਟ ਦਫ਼ਤਰ ਦੇ ਨਿਗਰਾਨ ਮਹਿੰਦਰਪਾਲ ਸਿੰਘ ਨੇ ਵੀ ਜਗਜੀਤ ਕੌਰ ਦੀ ਪ੍ਰ੍ਰਤਿਭਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਰਮਨਦੀਪ ਕੌਰ ਵਾਇਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ,  ਮੈਡਮ ਗੁਰਪ੍ਰੀਤ ਕੌਰ, ਰਮਨ ਕੁਮਾਰ,  ਸਰਬਜੀਤ ਕੌਰ ਡੀ ਐਨ ਐਸ, ਜੋਤੀ ਭਾਟੀਆ ਫਰੰਟ ਡੈਸਕ ਮਨੈਜਰ, ਬਲਜੀਤ ਕੌਰ, ਸੋਨੀਆ ਸਿੰਘ, ਬਲਵੀਰ ਕੌਰ, ਸੁਨੀਤਾ ਰਾਣੀ, ਗੁਰਪੀਤ ਕੌਰ (ਸਾਰੇ ਵਾਰਡ ਇੰਚਾਰਜ), ਮਨਜੀਤ ਕੌਰ ਆਈ ਸੀ ਐਨ, ਜਸਪ੍ਰੀਤ ਕੌਰ ਅਤੇ ਸਮੂਹ ਨਰਸਿੰਗ ਸਟਾਫ  ਵੀ ਹਾਜ਼ਰ ਸਨ ।
ਕੈਪਸ਼ਨ- ਜਗਜੀਤ ਕੌਰ ਦਾ ਸਨਮਾਨ ਕਰਨ ਸਮੇਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਮੈਡੀਕਲ ਸਟਾਫ਼।