ਟ੍ਰਾਂਸਜੈਂਡਰ ਜਿਲ੍ਹਾ ਆਇਕਨ ਵਲੋਂ ਗ੍ਰੀਨ ਇਲੈਕਸ਼ਨ ਅਧੀਨ ਪੌਦੇ ਲਗਾਏ
ਨਵਾਂਸ਼ਹਿਰ 21-05-2024 ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ ਜਿਲ੍ਹਾ ਟ੍ਰਾਂਸਜੈਂਡਰ ਸਵੀਪ ਆਇਕਨ ਪ੍ਰੀਤੀ ਮਹੰਤ ਜੀ ਨਾਲ਼ ਮੀਟਿੰਗ ਕੀਤੀ ਅਤੇ ਹਾਜ਼ਰ ਸਮੂਹ ਵੋਟਰਾਂ ਨੂੰ ਲੋਕ ਸਭਾ ਚੋਣਾਂ 2024 ਸੰਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾ -2024 ਨੂੰ " ਸਾਡਾ ਮਿਸ਼ਨ-ਗ੍ਰੀਨ ਇਲੈਕਸ਼ਨ" ਵਜ਼ੋਂ ਮਨਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲੀ ਜੂਨ ਨੂੰ ਲੋਕਤੰਤਰ ਦੇ ਮਹਾਂਉਤਸਵ ਮੌਕੇ ਉਹ ਵੋਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਇੱਕ-ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਉਹ ਖੁਦ ਵੀ ਇੱਕ-ਇੱਕ ਪੌਦਾ ਜਰੂਰ ਲਗਾਉਣ ।ਜਿਲ੍ਹਾ ਆਇਕਨ ਵਲੋਂ ਟ੍ਰਾਂਸਜੈਂਡਰ ਭਾਈ ਚਾਰੇ ਨੂੰ ਵੀ ਅਪੀਲ਼ ਕੀਤੀ ਗਈ ਕਿ ਉਹ ਵੀ ਵੋਟਾਂ ਵਾਲ਼ੇ ਦਿਨ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨ ਦੇ ਨਾਲ਼ ਨਾਲ਼ ਪੌਦੇ ਜਰੂਰ ਲਗਾਉਣ ਤਾਂ ਕਿ ਅਸੀਂ ਆਪਣੀ ਧਰਤ ਮਾਂ ਦੇ ਵਾਤਾਵਰਣ ਦੀ ਸੰਭਾਲ਼ ਕਰ ਸਕੀਏ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਇਲੈਕਸ਼ਨ ਦੌਰਾਨ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰੀਏ , ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰੀਏ, ਹਵਾ ਪਾਣੀ ਮਿੱਟੀ, ਦੀ ਸੰਭਾਲ਼ ਕਰੀਏ।ਇਲੈਕਸ਼ਨ 2024 ਦਾ ਮੁੱਖ ਸਲੋਗਨ " ਸਾਡੀ ਵੋਟ ਹਰੀ ਭਰੀ ਵੋਟ" ਰੱਖਿਆ ਗਿਆ ਹੈ।