ਢਾਹਾਂ ਕਲੇਰਾਂ ’ਚ ਮੈਡੀਕਲ ਕਾਲਜ ਸਥਾਪਤੀ ਦਾ ਸਵਾਲ ਵਿਧਾਨ ਸਭਾ ’ਚ ਚੁੱਕਾਂਗਾ :- ਨਛੱਤਰ ਪਾਲ


ਢਾਹਾਂ ਕਲੇਰਾਂ 'ਚ ਮੈਡੀਕਲ ਕਾਲਜ ਸਥਾਪਤੀ ਦਾ ਸਵਾਲ ਵਿਧਾਨ ਸਭਾ 'ਚ ਚੁੱਕਾਂਗਾ :- ਨਛੱਤਰ ਪਾਲ
ਬੰਗਾ, 23 ਮਈ () ਨਵਾਂਸ਼ਹਿਰ ਦੇ ਐਮ ਐਲ ਏ  ਡਾ. ਨਛੱਤਰ ਪਾਲ ਨੇ ਕਿਹਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਸਵਾਲ ਵਿਧਾਨ ਸਭਾ 'ਚ ਚੁੱਕਣਗੇ ਅਤੇ ਪੰਜਾਬ ਸਰਕਾਰ ਨੂੰ ਟਰੱਸਟ ਦੇ ਇਸ ਮਿਸ਼ਨ ਦੀ ਪੂਰਤੀ ਲਈ ਜ਼ਮੀਨੀ ਪੱਧਰ 'ਤੇ ਕਾਰਜਸ਼ੀਲ ਸਾਬਤ ਹੋਣ ਦੀ ਲੋੜ 'ਤੇ ਜ਼ੋਰ ਦੇਣਗੇ। ਇਹ ਗੱਲ ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੌਰੇ ਦੌਰਾਨ ਕਹੀ ।
      ਵਿਧਾਇਕ ਨੇ ਕਿਹਾ ਕਿ ਇਸ ਅਦਾਰੇ ਨੇ 40 ਸਾਲ ਤੋਂ ਪੇਂਡੂ ਖਿੱਤੇ 'ਚ ਲਗਾਤਾਰ ਸੇਵਾਵਾਂ ਦਾ ਸਫ਼ਲ ਸਹੂਲਤਾਂ ਦਾ ਸਫ਼ਰ ਤਹਿ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸਨ ਉਹ ਸਮਾਜ ਸੇਵੀ ਸੰਸਥਾਵਾਂ ਕਰਕੇ ਸ਼ਲਾਘਾਯੋਗ ਭੂਮਿਕਾ ਨਿਭਾ ਰਹੀਆਂ ਹਨ । ਇਸ ਮੌਕੇ ਉਹਨਾਂ ਹਸਪਤਾਲ ਦੇ ਮੈਡੀਕਲ ਸਟਾਫ਼ ਨਾਲ ਵੀ ਵਿਚਾਰ ਵਿਟਾਂਦਰਾਂ ਕੀਤਾ । ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਢਾਹਾਂ ਜੀ ਦਾ ਇਹ ਸੁਫ਼ਨਾ ਸੀ ਕਿ ਇੱਥੇ ਮੈਡੀਕਲ ਕਾਲਜ ਦੀ ਸਥਾਪਤੀ ਹੋਵੇ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਮੈਡੀਕਲ ਕਾਲਜ ਲਈ ਲੋੜੀਦੀਆਂ ਸ਼ਰਤਾਂ ਪੂਰੀਆਂ ਕਰਦਾ ਹਾਂ।
       ਵਿਧਾਇਕ ਡਾ. ਨਛੱਤਰ ਪਾਲ ਦਾ ਟਰੱਸਟ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਹਸਪਤਾਲ ਦੇ ਚਾਲੀ ਸਾਲਾ ਸਮਾਗਮਾਂ ਨੂੰ ਸਮਰਪਿਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਡਾ. ਜਸਦੀਪ ਸਿਘ ਸੈਣੀ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ,  ਰਾਜਦੀਪ ਥਿਥਵਾੜ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ,  ਪ੍ਰੌ. ਸੁਖਮਿੰਦਰ ਕੌਰ, ਐਸੋਸੀਏਟ ਪ੍ਰੌ. ਨਵਜੋਤ ਕੌਰ ਸਹੋਤਾ, ਜਤਿੰਦਰ ਕੁਮਾਰ, ਮਨਦੀਪ ਕੌਰ, ਭਗਵੰਤ ਸਿੰਘ ਢਾਹਾਂ ਆਦਿ ਸ਼ਾਮਲ ਸਨ ।
ਕੈਪਸ਼ਨ:- ਢਾਹਾਂ ਕਲੇਰਾਂ ਵਿਖੇ ਵਿਧਾਇਕ ਨਛੱਤਰ ਪਾਲ ਦਾ ਸਨਮਾਨ ਕਰਨ ਸਮੇਂ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਤੇ ਹਸਪਤਾਲ ਦਾ ਮੈਡੀਕਲ ਸਟਾਫ਼