ਅੰਮ੍ਰਿਤਸਰ 27 ਮਈ -- ਹਰੇਕ ਬੀ.ਐਲ.ਓਜ਼ ਦੀ ਡਿਊਟੀ ਬਣਣੀ ਹੈ ਕਿ ਵੋਟਰ ਸੂਚਨਾ ਸਲਿੱਪ ਹਰੇਕ ਮਤਦਾਤਾ ਦੇ ਘਰ ਭੇਜਣੀ ਯਕੀਨੀ ਬਣਾਇਆ ਜਾਵੇ ਅਤੇ ਜਿਨ੍ਹਾਂ ਬੀ.ਐਲ.ਓਜ਼ ਵਲੋਂ ਆਪਣਾ ਡਾਟਾ ਮੁਕੰਮਲ ਕਰਕੇ ਵੋਟਰ ਸੂਚਨਾ ਸਲਿੱਪ ਮਤਦਾਤਾ ਦੇ ਘਰ ਵਿੱਚ ਨਹੀਂ ਭੇਜੀ ਗਈ, ਉਨਾਂ ਵਿਰੁੱਧ ਸਖ਼ਤ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਸਮੂਹ ਸੈਕਟਰ ਅਫਸਰ ਅਤੇ ਬੀ.ਐਲ.ਓਜ਼ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਈ ਬੀ.ਐਲ.ਓਜ਼ ਦੀ ਪ੍ਰਗਤੀ ਬਹੁਤ ਘੱਟ ਹੈ ਅਤੇ ਉਨਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅੱਜ ਰਾਤ ਤੱਕ ਆਪਣਾ ਕੰਮ ਮੁਕੰਮਲ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨਾਂ ਸਮੂਹ ਬੀ.ਐਲ.ਓਜ਼ ਨੂੰ ਕਿਹਾ ਕਿ ਮੀਟਿੰਗ ਹਾਲ ਵਿੱਚ ਹੀ ਕੰਪਿਊਟਰ ਪ੍ਰੋਗਰਾਮਰ ਦੀ ਡਿਊਟੀ ਲਗਾਈ ਹੈ। ਜੇਕਰ ਕਿਸੇ ਬੀ.ਐਲ.ਓਜ਼ ਦਾ ਡਾਟਾ ਮੁਕੰਮਲ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਕੰਪਿਊਟਰ ਪ੍ਰੋਗਰਾਮਰ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
ਇਸ ਮੀਟਿੰਗ ਵਿੱਚ ਚੋਣ ਕਾਨੂੰਗੋ ਸ: ਰਜਿੰਦਰ ਸਿੰਘ ਤੋਂ ਇਲਾਵਾ ਸਾਰੇ ਹਲਕਿਆਂ ਦੇ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ਼ ਹਾਜ਼ਰ ਸਨ।
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਸਮੂਹ ਸੈਕਟਰ ਅਫਸਰ ਅਤੇ ਬੀ.ਐਲ.ਓਜ਼ ਨਾਲ ਮੀਟਿੰਗ ਕਰਦੇ ਹੋਏ।