ਵਧੀਕ ਜਿਲਾ ਚੋਣ ਅਫਸਰ ਨੇ ਸਟਰੋਂਗ ਰੂਮ ਦਾ ਦੌਰਾ ਕਰਕੇ ਵੋਟਿੰਗ ਮਸ਼ੀਨਾਂ ਦੇ ਰੱਖ ਰਖਾਵ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਨਵਾਂਸ਼ਹਿਰ 23 ਮਈ। ਵਧੀਕ ਡਿਪਟੀ ਕਮਿਸ਼ਨਰ ਕੰਮ ਵਧੀਕ ਜ਼ਿਲਾ ਚੋਣ ਅਫਸਰ ਰਾਜੀਵ ਵਰਮਾ ਨੇ ਲੋਕ ਸਭਾ ਚੋਣਾਂ-2024 ਦੋਰਾਨ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਕਮਿਸ਼ਨਿੰਗ, ਰੱਖ ਰਖਾਵ ਸੁਰੱਖਿਆ ਪੱਖੋਂ ਦੌਰਾ ਕਰਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰਾਂ ਵਲੋਂ ਆਪਣੇ ਆਪਣੇ ਚੋਣ ਹਲਕਾ ਪੱਧਰ ਤੇ ਬਣਾਏ ਸਟਰਾਂਗ ਰੂਮਾਂ ਤੇ ਰੱਖ ਰਖਾਵ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਸਬੰਧੀ ਉਹਨਾਂ ਵੱਲੋਂ ਅੱਜ ਦੋਆਬਾ ਪੋਲੀਟੈਕਨੀਕਲ ਕਾਲਜ ਛੋਕਰਾਂ ਵਿੱਖੇ ਦੋਰਾ ਕੀਤਾ ਜਿਥੇ ਸਹਾਇਕ ਰਿਟਰਨਿੰਗ ਅਫਸਰ ਡਾ.ਅਕਸ਼ੀਤਾ ਗੁਪਤਾ ਦੀ ਹਾਜਰੀ ਵਿੱਚ ਚੋਣ ਹਲਕਾ 47-ਨਵਾਂਸ਼ਹਿਰ ਦੀ ਵੋਟਿੰਗ ਮਸ਼ੀਨਾਂ ਦੀ ਕਮਿਸ਼ਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਵਲੋਂ ਦਸਿੱਆ ਗਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਕਮਿਸ਼ਨਿੰਗ, ਰੱਖ-ਰਖਾਵ ਅਤੇ ਸੁਰੱਖਿਆ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਨਿਯਮਾਂ ਦੀ ਪਾਲਣਾ ਪਾਲਣਾ ਕਰਨ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।