Fwd: ਸਕੂਲ ਖੁੱਲੇ ਰੱਖਣ ਤੇ ਜ਼ਿਲਾ ਪ੍ਰਸ਼ਾਸਨ ਨੇ ਲਿਆ ਸਖਤ ਨੋਟਿਸ

ਸਕੂਲ ਖੁੱਲੇ ਰੱਖਣ ਤੇ ਜ਼ਿਲਾ ਪ੍ਰਸ਼ਾਸਨ ਨੇ ਲਿਆ ਸਖਤ ਨੋਟਿਸ,  - ਜਿਲਾ ਸਿੱਖਿਆ ਅਫਸਰ ਨੇ ਸਪਸ਼ਟੀਕਰਨ ਦੇਣ ਸਬੰਧੀ ਜਾਰੀ ਕੀਤਾ ਨੋਟਿਸ

ਨਵਾਂ ਸ਼ਹਿਰ 21 ਮਈ ਵੱਧ ਰਹੇ ਤਾਪਮਾਨ ਕਾਰਨ ਸਰਕਾਰੀ/ ਅਰਧ ਸਰਕਾਰੀ/ ਪ੍ਰਾਈਵੇਟ/ ਏਡਿਡ/ ਅਨ ਏਡਿਡ ਸਕੂਲਾਂ ਵਿੱਚ  ਛੁੱਟੀਆਂ ਕਰਨ ਦੇ ਬਾਵਜੂਦ ਸਕੂਲ ਖੁੱਲੇ ਰੱਖਣ ਤੇ ਸਖਤ ਨੋਟਿਸ ਲੈਂਦਿਆਂ  ਜਿਲਾ ਪ੍ਰਸ਼ਾਸਨ ਨੇ ਤਿੰਨ ਪ੍ਰਾਈਵੇਟ ਸਕੂਲਾਂ ਨੂੰ ਸਪਸ਼ਟੀਕਰਨ ਦੇਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ ( ਸੈ ਸਿੱ) ਅਰਚਨਾ ਅਗਰਵਾਲ  ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਰਾਜ ਦੇ ਸਾਰੇ ਸਰਕਾਰੀ/ ਅਰਧ ਸਰਕਾਰੀ/ ਪ੍ਰਾਈਵੇਟ/ ਏਡਿਡ / ਅਨ ਏਡਿਡ ਸਕੂਲਾਂ ਵਿੱਚ ਮਿਤੀ 21 ਮਈ 2024  ਤੋਂ ਬੱਚਿਆਂ ਨੂੰ ਛੁੱਟੀਆਂ ਅਤੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੂਦ ਇਹ ਸ਼ਿਕਾਇਤ ਮਿਲੀ ਸੀ ਕਿ ਸਕਾਲਰ ਪਬਲਿਕ ਸਕੂਲ ਲਧਾਣਾ ਝਿਕਾ, ਸਤਲੁਜ ਪਬਲਿਕ ਸਕੂਲ ਬੰਗਾ ਅਤੇ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਤਿੰਨ ਪ੍ਰਾਈਵੇਟ ਸਕੂਲ  ਖੋਲੇ ਗਏ ਹਨ  ਜੋ ਕਿ ਸਰਕਾਰੀ ਹੁਕਮਾਂ ਦੀ ਘੋਰ ਉਲੰਘਣਾ ਹੈ। ਉਹਨਾਂ ਨੇ ਕਿਹਾ ਕਿ  ਗਰਮੀ ਵਧਣ ਦੇ ਨਾਲ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਅਤੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕਰਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

 ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਗਰਮੀ ਵਧਣ ਦੇ ਕਾਰਨ ਬੱਚਿਆਂ ਨੂੰ ਸਿਹਤ ਸੰਭਾਲ ਦੀ ਜਿਆਦਾ ਜਰੂਰਤ ਪੈਂਦੀ ਹੈ। ਸਿਹਤ ਸੰਭਾਲ ਸਬੰਧੀ ਪਹਿਲਾਂ ਹੀ ਸਿਹਤ ਐਡਵਾਈਜਰੀ  ਜਾਰੀ ਕੀਤੀ ਗਈ ਹੈ। ਸਪਸ਼ਟੀਕਰਨ ਮਿਲਨ ਉਪਰੰਤ ਉਕਤ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਸਖਤ ਬਣਦੀ ਕਾਰਵਾਈ ਕੀਤੀ ਜਾਵੇਗੀ।