Fwd: ਸਵੀਪ ਟੀਮ ਵਲੋਂ ਘਰ-ਘਰ ਦਸਤਕ ਮੁਹਿੰਮ ਅਧੀਨ ਸਕੋਿਹਪੁਰ ਦੇ ਵੋਟਰਾਂ ਨੂੰ ਕੀਤਾ ਜਾਗਰੂਕ

ਸਵੀਪ ਟੀਮ ਵਲੋਂ ਘਰ-ਘਰ ਦਸਤਕ ਮੁਹਿੰਮ ਅਧੀਨ ਸਕੋਿਹਪੁਰ ਦੇ ਵੋਟਰਾਂ ਨੂੰ ਕੀਤਾ ਜਾਗਰੂਕ
ਨਵਾਂਸ਼ਹਿਰ 03-05-2024:  ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਜਿਲ੍ਹੇ ਦੇ ਸਹਾਇਕ ਸਵੀਪ  ਨੋਡਲ ਅਫਸਰ ਸਤਨਾਮ ਸਿੰਘ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ ਜ਼ਿਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਦਸਤਕ ਮੁਹਿੰਮ ਤਹਿਤ ਜਿਲ੍ਹੇ ਦੇ ਪਿੰਡ ਸਕੋਹਪੁਰ  ਵਿੱਚ ਆਂਗਨਵਾੜੀ ਸੈਂਟਰ ਵਿਖੇ ਮੀਟਿੰਗ ਕੀਤੀ ਗਈ।ਸਹਾਇਕ ਸਵੀਪ  ਨੋਡਲ ਅਫਸਰ ਸਤਨਾਮ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸੌ ਫੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਜ਼ਿਲੇ ਵਿਚ ਜਾਗਰੁਕ ਕਰਨ ਦੇ ਮੰਤਵ ਨਾਲ ਘਰ ਘਰ ਦਸਤਕ ਮੁਹਿੰਮ ਉਲੀਕੀ ਗਈ ਹੈ ਤਾਂ ਜੋ ਚੋਣਾਂ ਦਾ  ਪਰਵ, ਦੇਸ਼ ਦਾ ਗਰਵ ਵਾਲ਼ੇ ਦਿਨ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਯੋਗ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਣ।ਉਹਨਾਂ ਪਿੰਡ ਸਕੋਹਪੁਰ ਦੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਾਅਰੇ "ਇਸ ਬਾਰ ਸੱਤਰ ਪਾਰ" ਦੇ  ਮਿਸ਼ਨ ਸੰਬੰਧੀ ਜਾਗਰੂਕ ਕੀਤਾ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਆ।ਇਸ ਮੌਕੇ ਹਰਦੀਪ ਕੌਰ ਨੇ ਕਿਹਾ ਕਿ ਸਾਨੂੰ ਔਰਤਾਂ ਨੂੰ ਬਿਨ੍ਹਾਂ ਕਿਸੇ ਦਬਾਅ , ਡਰ ,ਲਾਲਚ ਜਾਤ-ਪਾਤ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਚੋਣ ਦਫਤਰ ਚਾਹੁੰਦਾ ਹੈ ਕਿ " ਇਸ ਬਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪਝੱਤਰ ਪਾਰ" ਹੋ ਜਾਵੇ।ਇਹ ਆਪ ਸਭ ਦੇ ਸਹਿਯੋਗ ਨਾਲ਼ ਹੀ ਸੰਭਵ ਹੈ।ਇਸ ਮੌਕੇ ਬਲਵੰਤ ਸਿੰਘ, ਸਰਦਾਰਾ ਸਿੰਘ, ਮਮਤਾ, ਸਰਬਜੀਤ ਕੌਰ, ਨਿਰਮਲ ਕੌਰ, ਗੁਰਪਾਲ ਕੌਰ, ਸ਼ਰਨਜੀਤ ਸਿੰਘ, ਸਰਬਜੀਤ ਕੌਰ, ਖੁਸ਼ਬੂ,ਸਿਮਰਨਜੀਤ ਕੌਰ, ਪਰਮਜੀਤ, ਮਹਿੰਦਰ ਕੌਰ ਆਦਿ ਹਾਜ਼ਰ ਸਨ।