'ਬੁਕਿੰਗ ਤੇ ਡਿਸਪੈਚ' ਸੇਵਾਵਾਂ ਨਾਲ ਪੰਜਾਬ ਦੇ ਨੌਜੁਆਨਾਂ ਨੂੰ ਮਿਲੇਗਾ ਰੋਜ਼ਗਾਰ,
ਕੁਲਥਮ ਨੇੜੇ ਕੈਨੇਡਾ 'ਚ ਚਲਦੀ ਹਰਮਨ ਟ੍ਰਾਂਸਪੋਰਟ ਦੇ 'ਬੈਕ ਆਫ਼ਿਸ' ਦੀ ਸ਼ੁਰੂਆਤ
ਨਵਾਂਸ਼ਹਿਰ/ਬੰਗਾ 22 ਫ਼ਰਵਰੀ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਦੇਸ਼ਾਂ 'ਚ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਪ੍ਰਵਾਸੀ ਪੰਜਾਬੀਆਂ ਨੂੰ 'ਬੁਕਿੰਗ ਤੇ ਡਿਸਪੈਚ' ਸੇਵਾਵਾਂ ਪੰਜਾਬ 'ਚ ਖੋਲ੍ਹਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪਿੰਡ ਕੁਲਥਮ ਨੇੜੇ ਕੈਨੇਡਾ 'ਚ ਚਲਦੀ ਹਰਮਨ ਟ੍ਰਾਂਸਪੋਰਟ ਦੀਆਂ ਸੇਵਾਵਾਂ ਨਾਲ ਸਬੰਧਤ 'ਬੈਕ ਆਫ਼ਿਸ' ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਪੰਜਾਬ ਦੀ ਧਰਤੀ ਤੋਂ ਮੁਹੱਈਆ ਕਰਵਾਉਣ ਨਾਲ, ਨੌਜੁਆਨਾਂ ਨੂੰ ਵੱਡੀ ਗਿਣਤੀ 'ਚ ਰੋਜ਼ਗਾਰ ਮਿਲੇਗਾ। ਉਨ੍ਹਾਂ ਹਰਮਨ ਟ੍ਰਾਂਸਪੋਰਟ ਵੱਲੋਂ ਆਪਣੇ ਇਸ ਦਫ਼ਤਰ ਰਾਹੀਂ 100 ਦੇ ਕਰੀਬ ਇੱਥੋਂ ਦੇ ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਸ਼ਲਾਘਾ ਕਰਦਿਆਂ, ਟ੍ਰਾਂਸਪੋਰਟ ਤੇ ਟਰੱਕਿੰਗ ਦੇ ਕਾਰੋਬਾਰ ਨਾਲ ਜੁੜੇ ਬਾਕੀ ਪ੍ਰਵਾਸੀ ਪੰਜਾਬੀਆਂ ਨੂੰ ਵੀ ਪੰਜਾਬ ਦੇ ਨੌਜੁਆਨਾਂ ਦੇ ਇਸ ਢੰਗ ਨਾਲ ਰੋਜ਼ਗਾਰ ਲਈ ਹੰਭਲਾ ਮਾਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਹਰਮਨ ਟ੍ਰਾਂਸਪੋਰਟ ਦਾ ਕੈਨੇਡਾ 'ਚ ਬਹੁਤ ਵੱਡਾ ਫ਼ਲੀਟ ਹੈ, ਜਿਸ ਦਾ ਸਥਾਨਕ ਨੌਜੁਆਨਾਂ ਨੂੰ ਇਸ ਦਫ਼ਤਰ 'ਚ ਹੋਣ ਵਾਲੀ 'ਬੁਕਿੰਗ ਤੇ ਡਿਸਪੈਚ' ਕਾਰਜਾਂ ਨਾਲ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹਰਮਨ ਟ੍ਰਾਂਸਪੋਰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਧਰਤੀ ਤੋਂ ਪ੍ਰਵਾਸੀ ਪੰਜਾਬੀਆਂ ਨੂੰ ਰੋਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ ਨੂੰ ਹੁੰਗਾਰਾ ਦਿੰਦਿਆਂ, ਇਲਾਕੇ ਦੇ ਨੌਜੁਆਨਾਂ ਲਈ ਰੋਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਟ੍ਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਧਰਤੀ ਤੋਂ ਆਪਣੇ ਵਿਦੇਸ਼ੀ ਕਾਰੋਬਾਰ ਚਲਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਵੇਗੀ। ਉੁਨ੍ਹਾਂ ਇਸ ਸਮਾਗਮ 'ਚ ਮੌਜੂਦ ਯੂ ਐਸ ਏ ਅਤੇ ਯੂ ਕੇ ਦੇ ਟ੍ਰਾਂਸਪੋਰਟਰਾਂ ਨੂੰ ਵੀ ਆਪਣੇ ਕਾਰੋਬਾਰ ਨਾਲ ਸਬੰਧਤ 'ਬੁਕਿੰਗ ਤੇ ਡਿਸਪੈਚ' ਸੇਵਾਵਾਂ ਪੰਜਾਬ 'ਚੋਂ ਹੀ ਸ਼ੁਰੂ ਕਰਨ ਲਈ ਪ੍ਰੇਰਿਆ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਅਣਥੱਕ ਯਤਨ ਕਰ ਰਹੇ ਹਨ ਤਾਂ ਪ੍ਰਵਾਸੀ ਪੰਜਾਬੀ ਭਰਾਵਾਂ ਨੂੰ ਵੀ ਇਨ੍ਹਾਂ ਯਤਨਾਂ 'ਚ ਬਰਾਬਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਐਲ ਏ ਸ਼ੀਤਲ ਅੰਗੂਰਾਲ, ਆਪ ਦੇ ਸੂਬਾਈ ਬੁਲਾਰਾ ਐਡਵੋਕੇਟ ਪਰਮਵੀਰ ਸਿੰਘ, ਬੰਗਾ ਤੋਂ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ ਤੇ ਸਤਨਾਮ ਸਿੰਘ ਜਲਵਾਹਾ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੁਲਥਮ ਨੇੜੇ ਹਰਮਨ ਟ੍ਰਾਂਸਪੋਰਟ ਕੈਨੇਡਾ ਦੇ 'ਬੈਕ ਆਫ਼ਿਸ' ਦਾ ਉਦਘਾਟਨ ਕਰਦੇ ਹੋਏ।