ਨਵਜੰਮੇ ਬੱਚਿਆਂ ਦਾ ਆਧਾਰ ਪੰਜੀਕਰਣ ਬਿਨਾਂ ਬਾਇਓਮੈਟਿ੍ਰਕ ਸਿਹਤ ਸੰਸਥਾਂਵਾਂ 'ਚ ਹੀ
ਕਰਨ ਦੇ ਪ੍ਰਬੰਧ ਕੀਤੇ ਜਾਣ
ਸਰਕਾਰੀ ਅਦਾਰਿਆਂ 'ਚ ਵਰਤੇ ਜਾਂਦੇ ਆਧਾਰ ਦੀ ਕਿਊ ਆਰ ਕੋਡ ਐਪ ਰਾਹੀਂ ਅਸਲੀ/ਨਕਲੀ ਦੀ
ਪਛਾਣ ਕੀਤੀ ਜਾਵੇ
ਨਵਾਂਸ਼ਹਿਰ, 13 ਫ਼ਰਵਰੀ : ਉੱਪ ਮਹਾਂਨਿਰਦੇਸ਼ਕ ਆਧਾਰ, ਸ੍ਰੀਮਤੀ ਭਾਵਨਾ ਗਰਗ ਨੇ ਅੱਜ
ਇੱਥੇ ਆਖਿਆ ਕਿ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਬਣੇ ਆਧਾਰ ਸ਼ਨਾਖ਼ਤੀ ਅਤੇ ਘਰ ਦੇ
ਪਤੇ ਦੇ ਦਸਤਾਵੇਜ਼ ਨਾਲ ਅਪਡੇਟ ਕਰਨੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ
'ਚ ਆਧਾਰ ਦੀ ਵਰਤੋਂ ਕਰਨ ਵੇਲੇ ਸਬੰਧਤ ਅਧਿਕਾਰੀ ਕਿੳੂ ਆਰ ਕੋਡ ਐਪ ਰਾਹੀਂ ਆਧਾਰ ਦੇ
ਅਸਲੀ/ਨਕਲੀ ਹੋਣ ਵਾਰੇ ਜ਼ਰੂਰ ਜਾਂਚ ਕਰ ਲੈਣ।
ਅੱਜ ਇੱਥੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨਾਲ ਜ਼ਿਲ੍ਹਾ ਨਿਗਰਾਨ ਕਮੇਟੀ ਦੀ
ਮੀਟਿੰਗ ਦੌਰਾਨ ਜ਼ਿਲ੍ਹੇ 'ਚ 0-5 ਅਤੇ 6-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਸਮੀਖਿਆ
ਕਰਨ ਪੁੱਜੇ ਉੱਪ ਮਹਾਂਨਿਰਦੇਸ਼ਕ ਆਧਾਰ ਨੇ ਕਿਹਾ ਕਿ ਜੇਕਰ ਕਿਊ ਆਰ ਕੋਡ ਐਪ ਨਾਲ ਜਾਂਚ
ਕਰਨ 'ਤੇ ਆਧਾਰ ਕਾਰਡ ਫ਼ਰਜ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਤੁਰੰਤ
ਜਾਅਲਸਾਜ਼ੀ ਦਾ ਪਰਚਾ ਦਰਜ ਕਰਵਾਇਆ ਜਾਵੇ।
ਉਨ੍ਹਾਂ ਜ਼ਿਲ੍ਹੇ 'ਚ ਨਵਜਨਮੇ ਬੱਚਿਆਂ ਦੇ ਆਧਾਰ ਪੰਜੀਕਰਣ ਲਈ ਸਿਹਤ ਸੰਸਥਾਂਵਾਂ 'ਚ ਹੀ
ਪੰਜੀਕਰਣ ਦੇ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚਿਆਂ ਦੇ
ਬਾਇਓਮੈਟਿ੍ਰਕ ਲਾਜ਼ਮੀ ਨਾ ਹੋਣ ਕਾਰਨ, ਇਹ ਪੰਜੀਕਰਣ ਜਨਮ ਸਮੇਂ ਜ਼ਰੂਰ ਕਰਵਾਇਆ ਜਾਵੇ।
ਉਨ੍ਹਾਂ 6-15 ਸਾਲ ਉੁਮਰ ਵਰਗ ਦੇ 100 ਫ਼ੀਸਦੀ ਪੰਜੀਕਰਣ ਲਈ ਮੀਟਿੰਗ 'ਚ ਮੌਜੂਦ
ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ
ਦਾ 0-5 ਸਾਲ ਵਰਗ 'ਚ ਪਹਿਲਾਂ ਹੀ ਆਧਾਰ ਪੰਜੀਕਰਣ ਹੋਇਆ ਹੈ ਤਾਂ 6-15 ਸਾਲ ਵਰਗ 'ਚ
ਉਸ ਦੇ ਬਾਇਓਮੈਟਿ੍ਰਕ ਵੀ ਅਪਡੇਟ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ ਦੀ ਕਾਪੀ ਦਫ਼ਤਰੀ ਰਿਕਾਰਡ 'ਚ ਨਾ ਲਾਈ ਜਾਵੇ ਤਾਂ ਜੋ ਇਸ
ਦੀ ਦੁਰਵਰਤੋਂ ਨਾ ਹੋ ਸਕੇ ਅਤੇ ਉੁਸ ਦੀ ਥਾਂ ਆਧਾਰ ਦੇ ਆਖਰੀ ਚਾਰ ਅੰਕ ਜਾਂ 'ਵਰਚੂਅਲ
ਆਧਾਰ' ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਊ ਆਰ ਕੋਡ ਐਪ ਨੂੰ ਆਧਾਰ ਜਾਂਚ ਲਈ ਸਭ ਤੋਂ
ਉਤਮ ਕਰਾਰ ਦਿੱਤਾ।
ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਦਾ ਆਧਾਰ
ਪੰਜੀਕਰਣ ਫ਼ਾਰਮ 23 ਭਰ ਕੇ ਕਰਵਾਉਣ ਅਤੇ ਵਿਦੇਸ਼ੀ ਪਾਸਪੋਰਟ ਧਾਰਕ ਭਾਰਤੀ ਨਾਗਰਿਕ ਦਾ
ਪਾਸਪੋਰਟ, ਉਸ ਦੇ ਘੱਟੋ-ਘੱਟ 180 ਦਿਨ ਭਾਰਤ 'ਚ ਰਹਿਣ ਵਾਲੇ ਪਤੇ ਦੇ ਆਧਾਰ 'ਤੇ ਹੀ
ਬਣ ਸਕਣ ਬਾਰੇ ਦੱਸਿਆ।
ਉਨ੍ਹਾਂ ਨੇ ਆਧਾਰ ਪੰਜੀਕਿ੍ਰਤ ਪ੍ਰਵਾਸੀ ਭਾਰਤੀਆਂ ਵੱਲੋਂ ਵਿਦੇਸ਼ ਜਾਣ ਦੀ ਸੂਰਤ 'ਚ
ਆਪਣੇ 'ਬਾਇਓਮੀਟਿ੍ਰਕ ਲਾਕ' ਜੋ ਕਿ ਐਮ ਆਧਾਰ ਮੋਬਾਇਲ ਐਪ ਰਾਹੀਂ ਹੀ ਹੋ ਜਾਂਦੇ ਹਨ,
ਲਾਜ਼ਮੀ ਕਰਨ ਲਈ ਆਖਿਆ ਤਾਂ ਜੋ ਕੋਈ ਦੁਰਵਰਤੋਂ ਨਾ ਕਰ ਸਕੇ।
ਉਪ ਮਹਾਂਨਿਰਦੇਸ਼ਕ ਨੇ 10 ਸਾਲ ਪਹਿਲਾਂ ਬਣੇ ਆਧਾਰ ਆਨਲਾਈਨ ਮਾਈ ਆਧਾਰ ਪੋਰਟਲ 'ਤੇ ਜਾ
ਕੇ, ਆਪਣਾ ਕੋਈ ਵੀ ਸ਼ਨਾਖ਼ਤੀ ਅਤੇ ਘਰ ਦੇ ਪਤੇ ਦਾ ਦਸਤਾਵੇਜ਼ ਅਪਲੋਡ ਕਰਕੇ ਘਰ ਬੈਠੇ ਹੀ
ਕਰ ਸਕਣ ਦੀ ਸਹੂਲਤ ਦਾ ਵੀ ਵਧ ਤੋਂ ਵਧ ਲਾਭ ਲੈਣ ਲਈ ਆਖਿਆ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਜ਼ਿਲ੍ਹੇ 'ਚ 0-5
ਸਾਲ ਅਤੇ 5-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ
ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ 'ਚ 68 ਆਧਾਰ ਪੰਜੀਕਰਣ ਕਿੱਟਾਂ
(ਮਸ਼ੀਨਾਂ) ਮੌਜੂਦ ਸਨ।
ਮੀਟਿੰਗ 'ਚ ਕਪਤਾਨ ਪੁਲਿਸ (ਸਥਾਨਕ) ਗੁਰਮੀਤ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ
ਕੰਟਰੋਲਰ ਰੇਨੂੰ ਬਾਲਾ ਵਰਮਾ, ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਕੁਲਵਰਣ ਸਿੰਘ, ਉੱਪ
ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਵਰਿੰਦਰ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ
ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼
ਲਾਲ ਸਹਿਜਲ ਅਤੇ ਜ਼ਿਲ੍ਹੇ ਦੇ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਮੌਜੂਦ ਸਨ।