ਨਵਾਂਸ਼ਹਿਰ, 16 ਫ਼ਰਵਰੀ : ਡਾ. ਸ਼ਿਵਰਾਜ ਸਿੰਘ ਬੱਲ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਵਲੋਂ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਨਵਾਂਸ਼ਹਿਰ ਦੇ ਪਿੰਡ ਜੱਬੋਵਾਲ ਵਿਖੇ ਪੇਂਡੂ ਵਿਕਾਸ ਵਿਭਾਗ ਵੱਲੋਂ ਤਿਆਰ ਕਰਵਾਈ ਜਾ ਰਹੀ ਬੈਡਮਿੰਟਨ ਗਰਾਊਂਡ, ਪਾਰਕ ਅਤੇ ਕਾਰਜਸ਼ੀਲ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਨੇ ਪਿੰਡ 'ਚ ਸਾਫ਼-ਸਫ਼ਾਈ ਰੱਖਣ ਲਈ 'ਸੋਲਡ (ਠੋਸ ਕੂੜਾ) ਵੇਸਟ ਪ੍ਰੋਜੈਕਟ' ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦਾ ਕੂੜਾ ਸਹੀ ਤਰੀਕੇ ਨਾਲ ਵੱਖ-ਵੱਖ ਕਰਕੇ ਅੱਗੇ ਨਿਪਟਾਰੇ ਲਈ ਭੇਜਣ ਤਾਂ ਜੋ ਕੂੜੇ ਤੋ ਖਾਦ ਤਿਆਰ ਹੋ ਸਕੇ ਅਤੇ ਪਿੰਡ ਦੀ ਦਿਖ ਸੋਹਣੀ ਲੱਗੇ। ਇਸ ਮੌਕੇ 'ਤੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਬਰਾਂ ਤੋ ਇਲਾਵਾ ਆਮ ਜਨਤਾ ਵੱਲੋਂ ਦੱਸੀਆਂ ਗਈਆਂ ਸ਼ਿਕਾਇਤਾਂ ਨੂੰ ਸੁਣ ਕੇ ਸਬੰਧਤ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ।