ਸਰਕਾਰੀ ਸਕੂਲ ਹਿਆਲਾ ਦੀ ਜਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਵਿੱਚ ਝੰਡੀ

ਨਵਾਂਸ਼ਹਿਰ 22 ਫ਼ਰਵਰੀ :-  ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੇ.ਐਸ.ਐਫ.ਐੱਚ.ਖਾਲਸਾ ਸ.ਸ. ਸਕੂਲ, ਨਵਾਂਸ਼ਹਿਰ ਵਿਖੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਕੰਪਨੈਂਟ ਤਹਿਤ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਕਰਾਟ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸ.ਸ.ਸ.ਸ ਹਿਆਲਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿਚ ਸੱਤਵੀਂ ਜਮਾਤ ਦੀ ਵਿਦਿਆਰਥਣ ਸਵਾਤੀ ਪੁੱਤਰੀ ਲਲਿਤ ਏਕਾ ਨੇ 35 ਕਿੱਲੋ ਭਾਰ ਵਰਗ ਵਿੱਚ ਜਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ ਦੀ ਵਿਦਿਆਰਥਣ ਵਿਸ਼ਾਲੀ ਪੁੱਤਰੀ ਸੋਨੂੰ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਰਜਨੀ ਪੁੱਤਰੀ ਰਵਿੰਦਰ ਕੁਮਾਰ ਨੇ 40 ਕਿੱਲੋ ਭਾਰ ਵਰਗ ਵਿੱਚ ਜਿਲ੍ਹਾ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ।  ਪ੍ਰਿੰਸੀਪਲ ਸ਼ਿਵਾਨੀ ਸੇਤੀਆ ਨੇ ਸਕੂਲ ਪੁੱਜਣ ਤੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ  ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਨੂੰ ਆਤਮ ਰੱਖਿਆ ਕਰਨ ਲਈ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਟੇਟ ਪੱਧਰ ਲਈ ਤਿਆਰੀ ਵਿੱਚ ਜੁਟ ਜਾਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਸਟਾਫ ਸ੍ਰੀਮਤੀ ਸੁਮਨ ਬਾਲਾ, ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਦੀਪਕ ਜੋਸ਼ੀ, ਸ਼੍ਰੀ ਕੇਵਲ ਰਾਮ,ਸ੍ਰੀ ਨਰੇਸ਼ ਪਾਲ, ਸ੍ਰੀ ਹਰਦੀਪ ਕੁਮਾਰ ਸ਼੍ਰੀ ਬਿਕਰਮਜੀਤ ਸਿੰਘ, ਸ੍ਰੀ ਚੰਦਨ ਸ਼ਰਮਾ, ਸ਼੍ਰੀ ਬਲਵਿੰਦਰ ਕੁਮਾਰ ਸ਼੍ਰੀ ਦਵਿੰਦਰ ਸਿੰਘ ਸ੍ਰੀ ਹਰਦੀਪ ਸਿੰਘ, ਸ਼੍ਰੀਮਤੀ ਸੀਮਾ ੳਹਰੀ, ਸ੍ਰੀਮਤੀ ਰਮਨਜੀਤ ਕੁਮਾਰੀ,ਸ਼੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਅਨੁਰਾਧਾ ਸ੍ਰੀਮਤੀ ਮੀਨੂੰ ਭਾਰਦਵਾਜ, ਸ੍ਰੀਮਤੀ ਨਿਸ਼ੂ, ਸ੍ਰੀ ਨਰੇਸ਼ ਕੁਮਾਰ ਹਾਜ਼ਰ ਸਨ.